ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇਗੀ। ਇਸੇ ਤਰਾਂ ਭੂਤਾਂ ਪਰੇਤਾਂ, ਮੰਤ੍ਰ ਜੰਤ੍ਰ ਜਾਂ ਮੈਸਮੇਰਿਜ਼ਮ ਦੀ ਸ਼ਕਤੀ ਆਦਿ ਦਾ ਅਸਰ ਵੀ ਉਸੇ ਜੀਵ ਤੇ ਹੋ ਸਕਦਾ ਹੈ ਜੋ ਇਹਨਾਂ ਸ਼ਕਤੀਆਂ ਨੂੰ ਸਵੀਕਾਰ ਹੀ ਕਰਦਾ ਹੈ।'

“ਸੰਸਾਰ ਵਿਚ ਇਕ ਹੋਰ ਸ਼ਕਤੀ ਵੀ ਇਹੋ ਜਹੀਆਂ ਸ਼ਕਤੀਆਂ ਵਰਗੀ ਹੈ ਜਿਸ ਨੂੰ ਮੰਤ੍ਰ ਜੰਤ੍ਰ ਜਾਂ ਤੰਤ੍ਰੁ ਕਹਿੰਦੇ ਹਨ । ਇਸ ਸ਼ਕਤੀ ਦੁਆਰਾ ਜੀਵ ਬਗੈਰ ਜਾਨ ਵਾਲੀਆਂ ਚੀਜ਼ਾਂ ਕੋਲੋਂ ਵੀ ਆਪਣੀ ਮਰਜ਼ੀ ਸਵੀਕਾਰ ਕਰਾ ਸਕਦਾ ਹੈ । ਇਸ ਸ਼ਕਤੀ ਦੁਆਰਾ ਪੱਥਰ ਵੀ ਉਡਾਏ ਜਾ ਸਕੀਦੇ ਹਨ। ਪਰ ਇਹ ਸ਼ਕਤੀ ਵੀ ਭਗਵਾਨ ਦੇ ਹੁਕਮ ਦੇ ਅੰਦਰ ਹੀ ਹੈ। ਇਹ ਸ਼ਕਤੀ ਵੀ ਦੂਜੀਆਂ ਆਮ ਸ਼ਕਤੀਆਂ ਵਾਂਗ ਕਈ ਤਪ ਜਾਂ ਛਿਲੇ ਆਦਿ ਕਰਨ ਦੇ ਬਾਦ ਹੀ ਪਰਾਪਤ ਹੁੰਦੀ ਹੈ । ਇਸ ਸ਼ਕਤੀ ਵਿਚ ਦੂਜੀਆਂ ਹੋਰ ਸ਼ਕਤੀਆਂ ਨਾਲੋਂ ਇਕ ਹੋਰ ਵਾਧਾ ਇਹ ਹੈ ਕਿ ਜੀਵ ਏਸ ਸ਼ਕਤੀ ਨੂੰ ਆਪਣੀ ਮਿਰਤੂ ਦੇ ਬਾਦ ਵੀ ਆਪਣੇ ਕੋਲ ਰਖ ਸਕਦਾ ਹੈ । ਹਾਂ ਆਪਣੀਆਂ ਆਤਮਾਵਾਂ ਦੇ ਕੋਲ ਨਹੀਂ, ਕਿਉਂਕਿ ਆਤਮਾਵਾਂ ਸਰੀਰ ਦੀ ਮਿਰਤੂ ਦੇ ਬਾਦ ਨਿਕਲਕੇ ਕਿਧਰੇ ਹੋਰਦਰੇ ਚਲੀਆਂ ਜਾਇਆ ਕਰਦੀਆਂ ਹਨ । ਹਾਂ ਮਰੇ ਹੋਏ ਸਰੀਰ ਵਿਚ ਇਹ ਰਿਹਾ ਕਰਦੀਆਂ ਹਨ । ਇਹ ਸ਼ਕਤੀ ਸਭ ਤੋਂ ਪੁਰਾਣੀ ਹੈ।

ਮੈਸਮੇਰਿਜ਼ਮ ਦੀ ਸ਼ਕਤੀ ਕੇਵਲ ਜਾਨਦਾਰ ਚੀਜ਼ ਥਾਣੀ ਹੀ ਕੰਮ ਕਰਦੀ ਹੈ। ਪਰ ਮੰਤ੍ਰ ਜੰਤ੍ਰ ਜਾਂ ਤੰਤ੍ਰੁ ਬੇਜਾਨ ਚੀਜ਼ਾਂ ਥਾਣੀ ਵੀ ਕੰਮ ਕਰ ਸਕਦੀ ਹੈ । ਜਿਦਾਂ ਅਸਾਂ ਉਤੇ ਦਸਿਆ ਹੈ ਇਹ ਸ਼ਕਤੀ ਮਰਦੇ ਸਰੀਰ ਵਿਚ ਵੀ ਰਹਿ ਸਕਦੀ ਹੈ । ਸ਼ਾਇਦ ਇਸੇ ਕਰਕੇ ਈਸਾਈ ਯਹੂਦੀ ਤੇ ਮੁਸਲਮਾਨ ਭਰਾ ਆਪਣੇ ਮੁਰਦਿਆਂ ਨੂੰ ਸਾੜਦੇ ਨਹੀਂ ਹਨ। ਸਗੋਂ ਬਕਸਿਆਂ ਜਾਂ ਕੱਪੜਿਆਂ ਵਿਚ ਲਪੇਟ ਕੇ ਡੂੰਘੀ ਜ਼ਮੀਨ ਪੁਟ ਕੇ ਦੱਬਦੇ ਹਨ ਤਾ ਕਿ ਸੰਸਾਰੀ ਜੀਵਨ ਵਾਲੀ ਮੰਤ੍ਰ ਤੰਤ੍ਰੁ ਦੀ ਸ਼ਕਤੀ ਤੇ ਹੋਰ ਆਪਣੇ ਆਪ ਪ੍ਰਾਪਤ ਕੀਤੀ ਬੁਧੀ ਆਦਿ ਦੀ ਸ਼ਕਤੀ ਵੀ

੪੯