ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਹਨਾਂ ਠਕੋਰਾਂ ਦੇ ਹੋਣ ਦੇ ਬਾਦ ਮੋਮਬਤੀ ਦਾ ਚਾਨਣ ਫੇਰ ਆਪਣੇ ਆਪ ਵਧ ਹੋ ਗਿਆ ਅਤੇ ਤੀਜੀ ਖੇਡ ਅਰੰਭ ਹੋ ਗਈ । ਇਹ ਸਭ ਕੁਝ ਠੀਕ ਬੀਏਟਰ ਵਿਚ ਡਰਾਮੇ ਵਾਂਗ ਹੋ ਰਿਹਾ ਜਾਂ ਕੀਤਾ ਜਾ ਰਿਹਾ ਜਾਪਦਾ ਸੀ ਪਰ ਖਲਾੜੀ ਜਾਂ ਭੂਤ ਨਹੀਂ ਸੀ ਦਿਸ ਰਹੇ । ਹੁਣ ਕਮਰੇ ਦੇ ਦੂਜੇ ਪਾਸੇ ਚਾਨਣ ਦੇ ਬਣੇ ਅਤੇ ਪਾਣੀ ਦੇ ਬੁਲ ਬਲਿਆਂ ਵਾਂਗ ਅਨਗਿਣਤ ਗੋਲੇ ਜਹੇ ਹਰੇ, ਲਾਲ, ਖਟੇ ਤੇ ਨੀਲੇ ਰੰਗ ਦੇ ਚਾਰ ਚੁਫੇਰੇ ਉਡ ਰਹੇ, ਦਿਸਨ ਲਗ ਪਏ । ਮੇਰੇ ਸਾਮਣੇ ਦੀ ਕੰਧ ਨਾਲ ਰਖੀ ਹੋਈ ਕੁਰਸੀ ਆਪਣੇ ਆਪ ਹੌਲੀ ਹੌਲੀ ਖਿਸਕ ਕੇ ਮੇਜ਼ ਦੇ ਨਾਲ ਆ ਕੇ ਲਗ ਗਈ । ਫੇਰ ਉਸ ਕੁਰਸੀ ਤੇ ਮੈਨੂੰ ਇਉਂ ਜਾਪਿਆ ਜਿੱਦਾਂ ਕਿ ਇਕ ਜੁਆਨ ਕੁੜੀ ਉਸ ਤੇ ਬੈਠੀ ਹੋਈ ਹੁੰਦੀ ਹੈ । 'ਕੁੜੀ ਦੇ ਗਲ ਲੰਮਾ, ਖੁਲਾ ਤੇ ਭੀੜੀਆਂ ਬਾਹਵਾਂ ਵਾਲਾ ਚਿਟੇ ਰੰਗ ਦੇ ਖਦਰ ਦਾ ਕੁੜਤਾ ਸੀ ਤੇ ਤੇੜ ਲਾਲ ਰੰਗ ਦੀ ਸੋਹਣੀ ਜਹੀ ਛੀਟ ਦੀ ਸੁਥਨ ਸੀ ਅਤੇ ਸਿਰ ਉਤੇ ਉਹਨੇ ਫੁਲਕਾਰੀ ਲਈ ਹੋਈ ਸੀ। ਉਹ ਟਿਕ ਬਧੀ ਬੂਹੇ ਵਲ ਹੀ ਵੇਖ ਰਹੀ ਸੀ ਜਿਦਾ ਕਿ ਉਹ ਕਿਸੇ ਆਉਣ ਵਾਲੇ ਦੀ ਉਡੀਕ ਵਿਚ ਹੁੰਦੀ ਹੈ । ਉਸੇ ਵੇਲੇ ਮੈਨੂੰ ਛਤ ਨਾਲ ਸਿਰ ਲਗ ਬੁਤ ਦੀਆਂ ਅਖਾਂ ਵੀ ਦਿਸਣ ਲਗ ਪਈਆਂ ਸਨ । ਭਾਵੇਂ ਮੇਰੇ ਕਮਰੇ ਦਾ ਬੂਹਾ ਬੰਦ ਸੀ ਪਰ ਮੈਨੂੰ ਇਕ ਗਭਰੂ ਜਿਹਾ ਜੀਵ ਅੰਦਰ ਆਉਂਦਾ ਦਿਸਿਆਂ ਉਹਦੇ ਸਰੀਰ ਦੇ ਕਪੜੇ ਕੋਈ ੫੦-੬੦ ਸਾਲ ਪਹਿਲੋਂ ਦੇ ਲੋਕਾਂ ਵਰਗੇ ਜਾਪਦੇ ਸਨ ਗਲ ਚਿੱਟੇ ਰੰਗ ਦਾ ਖੁਲ੍ਹੀਆਂ ਬਾਹਵਾਂ ਵਾਲਾ ਕੁੜਤਾ ਤੇ ਤੇੜ ਚਿੱਟੇ ਰੰਗ ਦੇ ਖਦਰ ਦੀ ਚਾਦਰ ਬਧੀ ਹੋਈ ਸੀ ਤੇ ਸਿਰ ਤੇ ਵੀ ਖਦਰ ਦੀ ਵੱਡੀ ਸਾਰੀ ਪਗ ਸੀ ਜਦੋਂ ਉਹ ਗਭਰੂ ਕੁਰਸੀ ਤੇ ਬੈਠੀ ਕੁੜੀ ਦੇ ਕੋਲ ਪੁਜਾ ਤਾਂ ਉਹ ਧੂੰਏਂ ਦਾ ਬਣਿਆ ਵਡੇ ਅਕਾਰ ਵਾਲਾ ਬਤ ਵੀ ਨੇੜੇ ਜਹੇ ਹੋ ਗਿਆ । ਅਤੇ ਫੇਰ ਉਹ ਤਿੰਨੇ ਹੀ ਗੁੰਮ ਹੋ ਗਏ ਪਰ ਥੋੜੇ ਜਹੇ ਸਮੇਂ ਦੇ ਬਾਦ ਉਹ

੪੧