ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਕੇ ਹੈ । ਫੇਰ ਮੈਂ ਕੁਰਸੀ ਜਿਸ ਉਤੇ ਬੈਠਾ ਸੀ ਉਸ ਤੋਂ ਉਠਣ ਲਈ ਸਾਰਾ ਹੀ ਤਾਣ ਲਾਇਆ ਪਰ ਮੈਂ ਉਠ ਹੀ ਨਾ ਸਕਿਆ | ਐਦਾਂ ਜਾਪ ਰਿਹਾ ਸੀ ਕਿ ਜਿਦਾਂ ਕੋਈ ਨਾ ਦਿਸਣ ਵਾਲੀ ਬਕਤੀ ਮੈਨੂੰ ਹੇਠਾਂ ਨੂੰ ਦਬ ਰਹੀ ਹੁੰਦੀ ਹੈ ਕਿ ਮੈਂ ਉਠ ਹੀ ਨਾ ਸਕਾਂ । ਇਸ ਤੋਂ ਮੈਂ ਅਨੁਭਵ ਕੀਤਾ ਕਿ ਮੇਰੀ ਪਹਿਲੀ ਤਾਕਤ ਜਾਂ ਵਿਲ ਪਾਵਰ ਜੋ ਕਿ ਮੈਨੂੰ ਡਰਨ ਹੀ ਨਹੀਂ ਸੀ ਦੇਦੀ ਹੁਣ ਕਿਸੇ ਨਵੀਂ ਤਾਕਤ ਵਾਲੀ ਸ਼ਕਤੀ ਤੋਂ ਹਾਰ ਖਾਂਦੀ ਹੋਈ ਜਾਪ ਰਹੀ ਸੀ। ਮੇਰੀ ਦਸ਼ਾ ਉਸ ਸਮੇਂ ਠੀਕ ਉਸ ਜੀਵ ਵਰਗੀ ਸੀ ਜਿਦਾਂ ਕਿ ਜੀਵ ਦੀ ਸਮੁੰਦਰ ਵਿਚ ਜਹਾਜ਼ ਡੋਬਣ ਸਮੇਂ, ਤੁਫ਼ਾਨ ਆਉਣ ਕਿਸੇ ਜੰਗਲੀ ਮਾਹਾਰੀ ਜਾਨਵਰ ਦਾ ਜੰਗਲ ਵਿਚ ਟਾਕਰਾ ਹੋਣ, ਜਾਂ ਭਾਰੀ ਅਗ ਲਗਣ ਦੇ ਵੇਲੇ ਹੋਇਆ ਕਰਦੀ ਹੈ । ਉਪਰ ਲਿਖੀਆਂ ਔਕੜਾਂ ਸਮੇਂ ਵੀ ਜੀਵ ਡਟ ਕੇ ਟਾਕਰਾ ਕਰ ਕੇ ਆਪਣੇ ਆਪ ਬਚਾਉਣ ਦੇ ਯਤਨ ਕਰਿਆ ਕਰਦਾ ਹੈ ਅਤੇ ਮੈਂ ਵੀ ਉਹਨਾਂ ਵਾਂਗ ਆਪਣਾ ਸਾਰਾ ਤਾਣ ਲਾਕੇ ਆਪਣਾ ਬਚਾ ਕਰਨ ਦੇ ਯਤਨ ਕਰ ਰਿਹਾ ਸਾਂ। ਪਰ ਮੈਂ ਆਪਣੇ ਅੰਦਰ ਖਾਨੇ ਅਨੁਭਵ ਕਰ ਰਿਹਾ ਸਾਂ ਕਿ ਮੇਰੀ ਵਿਲ ਪਾਵਰ ਦੂਜੀ ਟਾਕਰਾ ਕਰ ਵਾਲੀ ਸ਼ਕਤੀ ਕੋਲੋਂ ਘਟੀਆ ਦਰਜੇ ਦੀ ਹੈ ।

ਜਦੋਂ ਮੈਨੂੰ ਇਹ ਵਿਚਾਰ ਫੁਰੀ ਸੀ ਕਿ ਮੇਰੀ ਵਿਲ ਪਾਵਰ ਨਾਲੋਂ ਕੋਈ ਹੋਰ ਤਕੜੀ ਵਿਲ ਪਾਵਰ ਮੇਰੇ ਉਲਟ ਕੰਮ ਕਰ ਰਹੀ ਹੈ ਤਾਂ ਮੈਨੂੰ ਮੇਰਾ ਨਿਸਚਾ ਡੋਲਦਾ ਜਾਪਿਆ । ਅਤੇ ਇਸ ਵਿਚਾਰ ਨੇ ਮੇਰੀ ਟਾਕਰਾ ਸ਼ਕਤੀ ਢਿਲੀ ਤੇ ਨਿਕੰਮੀ ਜਹੀ ਕਰ ਦਿਤੀ ਅਤੇ ਮੈਨੂੰ ਡਰ ਜਿਹਾ ਆਉਣ ਲਗ ਪਿਆ । ਡਰ ਵੀ ਇਹ ਜਹਾ ਆਉਂਦਾ ਜਾਪਦਾ ਸੀ ਕਿ ਜਿਹੋ ਜਿਹਾ ਅਗੇ ਸਾਰੀ ਆਯੂ ਅਜੋ ਤਕ ਕਦੇ ਨਹੀਂ ਸੀ ਆਇਆ। ਆਪਣੀ ਇਜ਼ਤ ਆਬਰੂ ਬਚਾਉਣ

੩੮