ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕਾਬੂ ਕਰਕੇ ਏਥੋਂ ਲੈ ਜਾਵੇਗਾ ਕਿਉਕਿ ਉਹ ਝੂਠਾ ਭੂਤ ਹੈ ।'

ਉਸੇ ਹੀ ਦਿਨ ਕੋਈ ਤਰਕਾਲਾਂ ਵੇਲੇ ਮੇਰੇ ਕੋਲ ਉਸੇ ਸ਼ਹਿਰ ਦੇ ਕਈ ਜੀਵ ਅੱਡ ਅੱਡ ਪੁਜੇ ਅਤੇ ਤਰਲੇ ਮਿੰਨਤਾਂ ਕਰ ਕੇ ਕਹਿਣ ਲਗੇ, ਆਪ ਇਸ ਵਿਚ ਨਾ ਪਵੋ, ਇਹ ਅਸਲੀ ਭੂਤ ਨਹੀਂ ਹੈ, ਕੇਵਲ ਕੁੜੀ ਆਪਣੇ ਸਹੁਰੇ ਨਹੀਂ ਜਾਣਾ ਚਾਹੁੰਦੀ ਪਰ ਉਹਦੇ ਮਾਪੇ ਜ਼ਿਦ ਕਰ ਕੇ ਉਹਨੂੰ ਭੇਜ ਰਹੇ ਹਨ । ਜੇ ਮਾਪੇ ਉਹਨੂੰ ਸਹੁਰੇ ਨਾ ਭੇਜਣ ਤਾਂ ਭੂਤ ਅਪੇ ਹੀ ਚਲਾ ਜਾਵੇਗਾ ਮੈਂ ਇਹ ਸਾਰੀ ਗਲ ਕੁੜੀ ਦੇ ਮਾਂ ਪਿਉ ਨੂੰ ਸਮਝਾਈ ਤੇ ਨਾਲ ਹੀ ਕਿਹਾ ਕਿ ਇਹ ਉਹਨਾਂ ਵੀ ਆਪਣੀ ਇਜ਼ਤ ਦਾ ਸੁਆਲ ਹੈ । ਸੋ ਉਹ ਮੰਨ ਗਏ ਅਤੇ ਫਿਰ ਅਜ ਤਕ ਉਸ ਘਰ ਵਿਚ ਭੂਤ ਨਹੀਂ ਆਏ ।

ਮੇਰੀ ਵਿਚਾਰ ਹੈ ਕਿ ਭੂਤ ਤਾਂ ਕਿਧਰੇ ਰਹੇ ਭਗਵਾਨ ਦੇ ਹੁਕਮ ਦੇ ਬਾਹਰ ਕੋਈ ਵੀ ਗੁਪਤ ਸ਼ਕਤੀ ਨਹੀਂ ਕਿਉਂਕਿ ਉਹ ਹਰ ਇਕ ਸ਼ੈ ਨੂੰ ਆਪ ਬਣਾਉਂਦਾ ਹੈ ਤੇ ਆਪਣੇ ਹੀ ਹੁਕਮ ਦੇ ਅੰਦਰ ਉਹਨੂੰ ਰਖਦਾ ਹੈ । ਲਿਖਿਆ ਹੈ-

“ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ।”

“ਪੁਛ ਨਾ ਸਾਜੇ ਪੁੱਛ ਨਾ ਢਾਹੇ ਪੁਛ ਨਾ ਲੇਵੇ ਦੇਵੇ ।'

ਅਸਲ ਵਿਚ ਜਿਨ੍ਹਾਂ ਸ਼ਕਤੀਆਂ ਨੂੰ ਅਸੀਂ ਭਗਵਾਨ ਦੇ ਹੁਕਮ ਤੋਂ ਬਾਹਰ ਦਸਦੇ ਹਾਂ ਉਹਨਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਉਹ ਕੀ ਹਨ । ਹੁਣ ਜੇਕਰ ਮੈਨੂੰ ਭੁਤ ਕਿਤੇ ਅਚਨਚੇਤ ਹੀ ਟਕਰ ਪਵੇ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਭਗਵਾਨ ਦੇ ਹੁਕਮ ਤੋਂ ਆਕੀ ਹੋਇਆ ਨੱਠਾ ਫਿਰਦਾ ਹੈ । ਜਿਦਾਂ ਸ਼ੇਰ ਜੰਗਲ ਵਿਚ ਹਰ ਥਾਂ ਨੱਠਾ ਫਿਰਦਾ ਹੈ ਅਤੇ ਕੋਈ ਨਹੀਂ ਕਹਿ ਸਕਦਾ

੩੩