ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਫੰਗਾ ਤੇ ਬੇਰਹਿਮ ਗੁੰਡੇ ਦੇ ਭੇਸ ਵਿਚ ਦਿੱਸਣ ਲੱਗ ਪਿਆ । ਜਦੋਂ ਦੀ ਮੈਂ ਗੁਪਤ ਸਿੰਘ ਦੇ ਰੂਪ ਵਿਚ ਮੌਜਾਂ ਤੇ ਰੰਗ ਰਲੀਆਂ ਮਨਾ ਕੇ ਮੁੜਕੇ ਘਰ ਆਉਂਦਾ ਸਾਂ ਤਾਂ ਬੈਠ ਕੇ ਕਈ ਵਾਰ ਸੋਚਿਆ ਕਰਦਾ ਸਾਂ ਕਿ ਆਪਣੀ ਆਤਮਾਂ ਨੂੰ ਉਸ ਗੁਪਤ ਸਿੰਘ ਦੇ ਭੇਸ ਵਿਚ ਮੌਜਾਂ ਕਰਨ ਲਈ ਭੇਜ ਕੇ ਬੁਰੇ ਕਰਮ ਕਰਕੇ ਆਪਣੀ ਆਤਮਾਂ ਨੂੰ ਅਸ਼ੁੱਧ ਕਰ ਰਿਹਾ ਹਾਂ । ਭਾਵੇਂ ਮੈਨੂੰ ਚੌਰਾਸੀ ਦੇ ਗੇੜ ਦਾ ਤਾਂ ਹੁਣ ਕੋਈ ਡਰ ਨਹੀਂ ਸੀ ਰਿਹਾ ਪਰ ਫੇਰ ਵੀ ਅੰਤ ਨੂੰ ਡਾਕਟਰ ਹੁਸ਼ਿਆਰ ਸਿੰਘ ਨੇ ਬੁਢੇ ਹੋ ਕੇ ਨਿਰਬਲ ਹੋ ਕੇ ਮੰਜੇ ਤੇ ਲੇਟਨਾ ਹੈ। ਫੇਰ ਉਹ ਕਿੰਨਾ ਚਿਰ ਦੁੱਖ ਸਹੇਗਾ ਕਿਉਂਕਿ ਏਸ ਮੰਜੇ ਦੇ ਦੁਖ ਨਾਲੋਂ ਮਰਨਾ ਕਈ ਗੁਣਾ ਚੰਗਾ ਹੈ । ਭਾਵੇਂ ਮੈਂ ਚੌਰਾਸੀ ਦੇ ਗੇੜ ਕੋਲੋਂ ਡਰਦਾ ਨਹੀਂ ਹਾਂ ਪਰ ਫਿਰ ਵੀ ਮੇਰੀ ਅਸ਼ੁਧ ਆਤਮਾ ਏਸ ਗੇੜ ਵਿਚ ਜ਼ਰੂਰ ਭਟਕੇਗੀ । ਇਸ ਵਿਚਾਰ ਦੇ ਆਉਣ ਤੇ ਬੜਾ ਦੁੱਖ ਹੁੰਦਾ ਸੀ । ਕਈ ਵੇਰ ਡਾਕਟਰ ਹਸ਼ਿਆਰ ਸਿੰਘ, ਗੁਪਤ ਸਿੰਘ ਦੇ ਕੀਤੇ ਕਰਮਾਂ ਤੇ ਸ਼ਰਮਿੰਦਾ ਹੋਇਆ ਕਰਦਾ ਸੀ । ਪਰ ਫੇਰ ਵੀ ਗੁਪਤ ਸਿੰਘ ਇਕ ਹੋਰ ਜੀਵ ਸੀ, ਅਤੇ ਜੰਮੇਂਵਾਰ ਤਾਂ ਉਹੋ ਹੀ ਸੀ । ਡਾਕਟਰ ਤਾਂ ਇਸ ਕਰਮ ਤੋਂ ਬਰੀ ਸੀ। ਡਾਕਟਰ ਤਾਂ ਚੰਗੇ ਕਰਮ ਕਰਕੇ ਚੰਗਾ ਸੀ ।

“ਵਧਦੇ ਵਧਦੇ ਗੁਪਤ ਸਿੰਘ ਏਥੋਂ ਤਕ ਵਧ ਗਿਆ ਕਿ ਸੰਸਾਰ ਵਿਚ ਇਹੋ ਜਿਹਾ ਕੋਈ ਮੰਦਾ ਕੰਮ ਨਹੀਂ ਸੀ ਜੋ ਉਹਨੇ ਨਾ ਕੀਤਾ ਹੋਵੇ । ਇਕ ਵਾਰ ਆਪ ਜੀ ਜਾਣਦੇ ਹੀ ਹੋ ਕਿ ਗੁਪਤ ਸਿੰਘ ੧੦-੧੨ ਸਾਲ ਦੀ ਕੁੜੀ ਨੂੰ ਡੇਗ ਕੇ ਉਹਦੇ ਡਿੱਗੀ ਦੇ ਸਰੀਰ ਦੇ ਉਤੋਂ ਦੀ ਲੰਘ ਗਿਆ ਸੀ ਤੇ ਆਪ ਜੀ ਅਤੇ ਕੁੜੀ ਦੇ ਮਾਪਿਆਂ ਤੋਂ, ਕਿੱਦਾਂ ਰੁਪਏ ਦੇ ਕੇ ਪਿੱਛਾ ਛੁਡਾਇਆ ਸੀ । ਕਿੱਦਾਂ ਉਹ ਆਪ ਜੀ ਨੂੰ ਘਰ ਦੇ ਬਾਜ਼ਾਰ ਵਾਲੇ ਬੂਹੇ ਮੂਹਰੇ ਲਿਆ ਕੇ ਅੰਦਰੋਂ ਡਾਕਟਰ ਹੁਸ਼ਿਆਰ ਸਿੰਘ ਦੇ ਨਾਮ ਦਾ ਚੈੱਕ ਤੇ ਰੁਪਏ ਲਿਆਇਆ ਸੀ। ਇਹੋ


੧੯੬