ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੇਵਲ ਸਾਰੀਆਂ ਭੈੜੀਆਂ ਸਨ, ਪਰ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਹ ਮੈਨੂੰ ਮੌਤ ਵਲ ਲਿਜਾ ਰਹੀਆਂ ਹਨ ।"

"ਜਿੱਦਾਂ ਅਗੇ ਮੈਂ ਦੱਸ ਚੁਕਾ ਹਾਂ ਇਸ ਭੈੜੇ ਕਰਮ ਕਰਨ ਦੇ ਚਾਉ ਨੇ ਇਸ ਖੋਜ ਤੋਂ ਮੇਰੇ ਆਪਣੇ ਸਰੀਰ ਦੀ ਕਿਸੇ ਚੰਗੀ ਵਾਸ਼ਨਾਂ ਨੇ ਮੈਨੂੰ ਨਹੀਂ ਸੀ ਰੋਕਿਆ । ਸਗੋਂ ਮੈਨੂੰ ਆਪਣੇ ਮਨ ਵਿਚੋਂ ਖੁਸ਼ੀ ਜਿਹੀ ਭਾਸਦੀ ਸੀ ਕਿ ਇਸ ਖੋਜ ਦੇ ਅਧਾਰ ਤੇ ਮੈਂ ਭੈੜੇ ਕਰਮ ਰੱਜ ਕੇ ਕਰਕੇ ਵੀ ਆਪਣੀ ਇੱਜ਼ਤ ਤੇ ਆਬਰੁ ਸੰਸਾਰੀ ਜੀਵਾਂ ਵਿਚ ਉੱਚੀ ਰੱਖ ਸਕਾਂਗਾ। ਕੇਵਲ ਇਸੇ ਆਸ਼ੇ ਤੇ ਮੈਂ ਖੋਜ ਨੂੰ ਚੰਗੀ ਸਵੀਕਾਰ ਕਰਦਾ ਸਾਂ | ਕੇਵਲ ਕੁਝ ਮਿੰਟਾਂ ਵਿਚ ਹੀ ਦੁਆਈ ਪੀ ਕੇ ਮੈਂ ਗੁਪਤ ਸਿੰਘ ਤੇ ਫੇਰ ਦੁਆਈ ਪੀ ਕੇ ਕੁਝ ਮਿੰਟਾਂ ਵਿਚ ਡਾਕਟਰ ਹੁਸ਼ਿਆਰ ਸਿੰਘ ਹੋ ਸਕਦਾ ਸੀ । ਇਸ ਤੋਂਦ ਤੇ ਮੈਂ ਖੁਸ਼ ਸਾਂ । ਇਸੇ ਕਰਕੇ ਮੈਂ ੪੨੦ ਹਾਜੀ ਬਿਲਡਿੰਗ ਚਿਤਰੰਜਨ ਐਵੇਨੀਉ ਵਿਚ ਇਕ ਕਮਰਾ ਮੈਂ ਕਿਰਾਏ 'ਤੇ ਲੈ ਛਡਿਆ ਸੀ। ਕਿਉਂਕਿ ਇਕ ਦਿਨ ਆਪ ਜੀ ਨੂੰ ਗੁਪਤ ਸਿੰਘ ਦੇ ਰੂਪ ਵਿਚ ਆਪਣੇ ਘਰ ਦੇ ਬਾਜ਼ਾਰ ਵਾਲੇ ਬੂਹੇ ਸਾਹਮਣੇ ਮਿਲਕੇ ਹਾਜੀ ਬਿਲਡਿੰਗ ਦੇ ਘਰ ਦਾ ਪਤਾ ਦਿਤਾ ਸੀ ਏਸੇ ਕਰ ਕੇ ਹੀ ਆਪ ਜੀ ਨੇ ਸ: ਦੌਲਤ ਸਿੰਘ ਦੇ ਖੂਨ ਦੀ ਪੜਤਾਲ ਕਰਨ ਗਈ ਪੁਲੀਸ ਨੂੰ ਆਪ ਜੀ ਨੇ ਇਹ ਪਤਾ ਦੇ ਦਿਤਾ ਸੀ । ਮੈਂ ਉਸ ਕਮਰੇ ਨੂੰ ਵਡਮੁੱਲੀਆਂ ਚੀਜ਼ਾਂ ਨਾਲ ਸਜਾ ਕੇ ਇਕ ਖਾਸ ਆਪਣੀ ਭੇਤੀ ਨੌਕਰਾਣੀ ਰਾਖੀ ਲਈ ਉਥੇ ਰੱਖੀ ਹੋਈ ਸੀ। ਆਪਣੇ ਘਰ ਦੇ ਸਾਰੇ ਨੌਕਰਾਂ ਨੂੰ ਵੀ ਮੈਂ ਕਿਹਾ ਹੋਇਆ ਸੀ ਕਿ ਗੁਪਤ ਸਿੰਘ ਮੇਰੇ ਘਰ ਵਿਚ ਹਰ ਵੇਲੇ ਜਦੋਂ ਚਾਹੇ ਬਗੈਰ ਪਛੇ ਆਂ ਜਾ ਸਕਦਾ ਹੈ । ਫੇਰ ਮੈਂ ਆਪਣੀ ਵਿਲ (ਵਸੀਅਤ) ਜਿਸਦੇ ਬਾਰੇ ਆਪ ਜੀ ਨੂੰ ਸਦਾ ਹੀ ਮੇਰੇ ਨਾਲ ਰੋਸ ਤੇ ਮਤ-ਭੇਦ ਰਹਿੰਦਾ ਸੀ। ਮੈਂ ਆਪ ਹੀ ਜਾਣ ਕੇ ਬਣਵਾਈ ਸੀ ਕਿਉਂਕਿ ਮੈਨੂੰ ਭੈ ਸੀ ਕਿ ਜੇਕਰ ਮੈਨੂੰ ਡਾਕਟਰ ਹੁਸ਼ਿਆਰ ਸਿੰਘ ਦੇ


੧੯੪