ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਵੇਖ ਨਾ ਲਵੋ ! ਲਾਇਬਾਰੇਟਰੀ ਵਿਚ ਪੁਜ ਕੇ ਮੈਂ ਫੇਰ ਪਹਿਲੇ ਵਾਂਗ ਚਿਟੇ ਰੰਗ ਦਾ ਪਾਊਡਰ ਪਾਣੀ ਵਿਚ ਮਿਲਾ ਕੇ ਪੀਤਾ, ਜਿਸ ਦੇ ਪੀਂਦੇ ਸਾਰ ਹਮੈਂ ਡਾਕਟਰ ਹੁਸ਼ਿਆਰ ਸਿੰਘ ਦੇ ਰੂਪ ਵਿਚ ਹੋ ਗਿਆ।

“ਉਸ ਰਾਤ ਸਚਮੁੱਚ ਹੀ ਮੈਂ ਠੀਕ ਹੀ ਦੋਰਾਹੇ ਤੇ ਖਲੋਤਾ ਸਾਂ । ਜੇਕਰ ਮੈਂ ਇਹ ਖੋਜ ਪੂਰੀ ਕੀਤੀ ਹੁੰਦੀ ਕਿ ਕਿਹੜੀ ਦੁਆਈ ਮੈਨੂੰ ਚੌਰਾਸੀ ਦੇ ਗੇੜ ਤੋਂ ਬਚਾ ਸਕਦੀ ਹੈ । ਜਿੱਦਾਂ ਕਿ ਰਿਸ਼ੀ ਮੁਨੀ ਤੇ ਤਪੱਸਵੀ ਤਪ ਕਰਕੇ ਖੋਜਦੇ ਹਨ, ਤਾਂ ਤੇ ਇਹ ਸਾਰੀ ਜੰਤਾ ਦੇ ਲਾਭਵੰਦ ਹੁੰਦੀ ਪਰ ਮੇਰਾ ਭਾਵੇ ਤਾਂ ਕੁਝ ਨਿਜੀ ਜਿਹਾ ਸੀ ਆਮ ਜੰਤਾ ਦੀ ਭਲਾਈ ਲਈ ਉੱਕਾ ਹੀ ਨਹੀਂ ਸੀ ਅਤੇ ਦੂਜਾ ਪਰਮੇਸ਼ਵਰ ਦੇ ਹੁਕਮ ਦੇ ਵੀ ਉਲਟ ਸੀ। ਦੁਆਈ ਵਿਚ ਕੋਈ ਖਾਸ ਚੰਗਾ ਜਾਂ ਭੈੜਾ ਅਸਰ ਕੋਈ ਨਹੀਂ ਸੀ ਕਿਉਂਕਿ ਦੁਆਈ ਨੇ ਤਾਂ ਕੇਵਲ ਮੇਰੇ

ਤੇ ਚੰਗੇ ਕਰਮਾਂ ਦੀ ਜੇਹਲ ਦਾ ਦਰਵਾਜ਼ਾ ਹੀ , ਖੋਲਿਆ ਸੀ । ਇਸ ਨਾਲ ਮੰਦੇ ਕਰਮ ਹੀ ਕੈਦੀਆਂ ਦੇ ਵਾਂਗ ਡਾਕਟਰ ਹੁਸ਼ਿਆਰ ਸਿੰਘ ਦੇ ਸਰੀਰ ਵਿਚੋਂ ਭੱਜ ਕੇ ਨਿਕਲ ਕੇ ਚਲੇ ਗਏ ਸਨ। ਉਸ ਸਮੇਂ ਜਦੋਂ ਦੁਆਈ ਨੇ ਮੇਰੇ ਸਰੀਰ ਵਿਚ ਅਦਲਾ ਬਦਲੀ ਕਰਨੀ ਅਰੰਭੀ ਸੀ ਤਾਂ ਮੇਰੇ ਸਰੀਰ ਦੇ ਚੰਗੇ ਕਰਮ ਤਾਂ ਸੁਤੇ ਹੋਏ ਸਨ। ਕੇਵਲ ਭੈੜੇ ਕਰਮ ਹੀ ਜਾਗ ਰਹੇ ਸਨ, ਏਸ ਕਰਕੇ ਦੁਆਈ ਦੇ ਅਸਰ ਨਾਲ ਉਹ ਝੱਟ ਪੱਟ ਵੇਲਾ ਤਾੜ ਕੇ ਜਿੱਦਾਂ ਜੇਹਲ ਦਾ ਬੂਹਾ ਖੁਲਦੇ ਸਾਰ ਸਾਰੇ ਕੈਦੀ ਭੱਜ ਜਾਂਦੇ ਹਨ ਉਸੇ ਤਰ੍ਹਾਂ ਹੀ ਉਹ ਮੇਰੇ ਸਰੀਰ ਵਿਚੋਂ ਇਕੋ ਵਾਰ ਅੱਡ ਹੋ ਕੇ ਬਾਹਰ ਚਲੇ ਗਏ ਸਨ ਅਤੇ ਇਹਨਾਂ ਦੀ ਗਿਣਤੀ ਦੇ ਅਧਾਰ ਤੇ ਹੀ ਮੇਰੇ ਸਰੀਰ ਵਿਚੋਂ ਗੁਪਤ ਸਿੰਘ ਦੇ ਸਰੀਰ ਦਾ ਢਾਂਚਾ ਬਣਿਆ ਸੀ । ਏਸੇ ਕਰਕੇ ਹੁਣ ਮੇਰੇ ਦੋ ਸਰੀਰ ਸਨ ਇਕ ਚੰਗੀਆਂ ਵਾਸ਼ਨਾਵਾਂ ਚੰਗੇ ਕਰਮ ਕਰਨ ਵਾਲੀਆਂ ਤੇ ਦੂਜੇ


੧੯੩