ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹ ਦਾ ਹੁਲੀਆ ਠੀਕ ਹੀ ਗੁਪਤ ਸਿੰਘ ਨਾਲ ਮਿਲਦਾ ਜੁਲਦਾ ਸੀ । ਇਹ ਵੇਖ ਕੇ ਮੈਂ ਆਪਣੇ ਬੋਝੇ ਵਿਚਲੇ ਪਸਤੌਲ ਤੇ ਹਥ ਰਖ ਲਿਆ। ਉਹ ਕਦ ਦਾ ਨਾਟਾ ਜਿਹਾ ਸੀ ਚੇਹਰਾ ਗੁੰਡਿਆਂ ਵਰਗਾ ਸੀ। ਜਿਸ ਦੇ ਵੇਖਣ ਨਾਲ ਹੀ ਭੈ ਜਿਹਾ ਲਗਦਾ ਸੀ ਉਹਦਾ ਕੁਬ ਨਿਕਲਿਆ ਹੋਇਆ ਸੀ। ਉਹਦੇ ਸਰੀਰ ਦੇ ਕਪੜੇ ਢਿੱਲੇ ਜਹੇ ਸਨ। ਪਰ ਉਹ ਵੀ ਘਾਬਰਿਆ ਜਿਹਾ ਜਾਪਦਾ ਸੀ|

"ਜੀ, ਕੀ ਆਪ ਜੀ ਡਾ: ਹੁਸ਼ਿਆਰ ਸਿੰਘ ਦੇ ਲਿਖੇ ਅਨੁਸਾਰ ਉਹਨਾਂ ਦੇ ਘਰੋਂ ਉਹ ਚੀਜ਼ਾਂ ਲੈ ਆਂਦੀਆਂ ਹੋਈਆਂ ਹਨ ਕਿ ਨਹੀਂ? ਉਹਨੇ ਪੁੱਛਿਆ।

"ਮੈਨੂੰ ਖਿਮਾਂ ਕਰਨੀ ਜੀ ! ਅਜੇ ਤਕ ਆਪ ਜੀ ਨੇ ਆਪਣੀ ਜਾਨ ਪਛਾਣ ਹੀ ਨਹੀਂ ਕਰਾਈ । ਮੈਂ ਕਿਹਾ ।

"ਮੈਂ ਡਾ: ਧਰਮ ਸਿੰਘ ਜੀ ਆਪ ਜੀ ਤੋਂ ਇਹ ਭੁੱਲ ਕਰਨ ਦੀ ਖਿਮਾਂ ਦਾ ਯਾਚਕ ਹਾਂ | ਮੈਨੂੰ ਡਾ: ਹੁਸ਼ਿਆਰ ਸਿੰਘ ਜੀ ਹੋਰਾਂ ਨੇ ਆਪ ਜੀ ਤੋਂ ਉਹਨਾਂ ਦੇ ਲਿਖੇ ਅਨੁਸਾਰ ਉਹਨਾਂ ਦੇ ਘਰ ਦੀ ਅਲਮਾਰੀ ਵਿਚੋਂ ਇਕ ਖਬੇ ਪਾਸੇ ਦਾ ਖਾਨਾ ਜਿਸ ਵਿਚ ਕੁਝ ਦੁਆਈਆਂ ਸਨ ਲਿਆਂਦਾ ਹੋਇਆ ਮੈਨੂੰ ਉਹਨਾਂ ਪਾਸ ਲਿਜਾਣ ਲਈ ਆਗਿਆ ਦੇ ਕੇ ਭੇਜਿਆ ਹੈ । ਉਹਨੇ ਡਰਾਕਲ ਜਹੇ ਲਫ਼ਜ਼ਾਂ ਵਿਚ ਕਿਹਾ |

‘ਜੀ ਹੁਣ ਮੇਰੀ ਸਮਝ ਵਿਚ ਸਭ ਕੁਝ ਆ ਗਿਆ ਹੈ । ਆਹ ਲੌ ਉਹ ਅਲਮਾਰੀ ਵਿਚੋਂ ਕੱਢ ਕੇ ਲਿਆਂਦਾ ਖਾਨਾ, ਅਤੇ ਮੈਂ ਆਪ ਉਠ ਕੇ ਉਹ ਭੋਂ ਤੇ ਪਿਆ ਖਾਨਾ ਢਕਿਆ ਢਕਾਇਆ ਉਹਦੇ ਅਗੇ ਕੀਤੇ ਹਥਾਂ ਤੇ ਰਖ ਦਿਤਾ। ਉਹਨੇ ਇਹ ਫੜ ਕੇ ਮੇਰਾ ਧੰਨਵਾਦ ਕੀਤਾ। ਫੇਰ ਉਹਨੇ ਕਪੜਾ ਚੁਕ ਕੇ ਸਾਰੀਆਂ ਚੀਜ਼ਾਂ ' ਠੀਕ ਵੇਖ ਕੇ ਕਿਹਾ ਕ੍ਰਿਪਾਲੂ ਜੀਉ ਕ੍ਰਿਪਾ ਕਰ ਕੇ ਇਕ ਪਾਣੀ ਦਾ ਗਲਾਸ ਤੇ ਇਕ ਦੁਆਈਆਂ ਮਿਣਤੀ ਕਰਨ ਵਾਲਾ ਗਲਾਸ ਜੇ ਲਿਆ ਦਿਉ ਤਾਂ ਚੰਗਾ ਹੋਵੇਗਾ। ਮੈਂ ਇਹ ਦੋਵੇਂ ਚੀਜ਼ਾਂ ਆਪ ਆਪਣੀ ਹਥੀਂ ਫੜਾ ਕੇ ਫੇਰ ਕੁਰਸੀ ਤੇ ਆ ਬੈਠਾ ਕਿਉਕਿ ਘਰ ਵਿਚ ਕੋਈ ਨੌਕਰ ਨਹੀਂ ਸੀ ਰਿਹਾ।


੧੮੧