ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਵਾਂ ਨੂੰ ਕਮਰੇ ਵਿਚੋਂ ਬਾਹਰ ਜਾਨ ਲਈ ਕਹਿ ਦੇਣਾ । ਅਤੇ ਕੇਵਲ ਆਪ ਹੀ ਉਸ ਅਲਮਾਰੀ ਨੂੰ ਖੋਲ ਕੇ , ਖੱਬੇ ਹੱਥ ਦੇ ਖਾਨੇ ਜੋ ਕਿ ਹੇਠਲੀ ਤਰਫੋਂ ਚੌਥਾ ਹੈ ਅਤੇ ਉਤੋਂ ਵੀ ਚੌਥਾ ਹੈ ਕਢ ਕੇ ਮੇਜ਼ ਤੇ ਰੱਖ ਕੇ ਉਤੇ ਕਪੜਾ ਪਾ ਕੇ ਆਪਣੇ ਨਿਜੀ ਨਿਵਾਸਥਾਨ ਤੋਂ ਲੈ ਆਉਣਾ । ਮੈਂ ਆਪਣੇ ਰੋਗ ਦੇ ਅਸਰ ਹੇਠ ਇਹ ਲਿਖ ਰਿਹਾ ਹਾਂ ਅਤੇ ਇਹ ਸੰਭਵ ਹੈ ਕਿ ਮੈਂ ਖਾਨੇ ਦਾ ਨੰਬਰ ਉਲਟ ਪੁਲਟ ਹੀ ਲਿਖ ਗਿਆ ਹੋਵਾਂ ਏਸ ਲਈ ਆਪ ਜੀ ਨੇ ਵੇਖ ਲੈਣਾ ਕਿ ਉਸ ਵਿਚ ਦੋ ਸ਼ੀਸ਼ੀਆਂ ਚੌੜੇ ਮੁੰਹ ਵਾਲੀਆਂ ਹਨ ਕਿ ਨਹੀਂ । ਇਕ ਵਿਚ ਤਾਂ ਲਾਲ ਰੰਗ ਦੇ ਪਾਊਡਰ ਦੀਆਂ ਪੁੜੀਆਂ ਹਨ ਤੇ ਦੂਜੇ ਵਿਚ ਚਿੱਟੇ ਰੰਗ ਦੇ ਪਾਊਡਰ ਦੀਆਂ ਪੁੜੀਆਂ ਹਨ । ਇਹਨਾਂ ਤੋਂ ਅੱਡ ਇਕ ਨੋਟ ਬੁਕ ਵੀ ਹੋਵੇਗੀ |"

'ਇਹ ਕੰਮ ਕਰਨਾ ਆਪ ਜੀ ਦੀ ਪਹਿਲੀ ਕ੍ਰਿਪਾ ਹੋਵੇਗੀ ? ਦੂਜੀ ਕ੍ਰਿਪਾ ਆਪ ਜੀ ਨੇ ਇਹ ਕਰਨੀ ਹੋਵੇਗੀ ਕਿ ਆਪ ਜੀ ਇਹ ਖਾਨਾ ਜਿਸ ਵਿਚ ਇਹ ਚੀਜਾਂ ਜੇ ਹੋਣ ਤਾਂ ਉਹ ਛੇ ਤੋਂ ਛੇਤੀ ਢਕਿਆ ਹੋਇਆ ਲੈ ਕੇ , ਆਪਣੇ ਨਿਜੀ ਨਿਵਾਸਥਾਨ ਤੇ ਪਜ ਜਾਉ | ਮੇਰੀ ਵਿਚਾਰ ਅਨੁਸਾਰ ਆਪ ਜੀ ਇਹ ਉਪਰ ਲਿਖਿਆ ਸਭ ਕੁਝ ਜੇ ਕਰ ਆਪ ਜੀ ਆਪਣੇ ਘਰੋਂ ਕੋਈ ਨੌ ਵਜੇ ਚਲੋਗੇ ਤਾਂ ਰਾਤ ਦੇ ਦਸ ਵਜੇ ਤਕ ਪੂਰਾ ਕਰਕੇ ਆਪਣੇ ਘਰ ਪੁਜ ਜਾਓਗੇ । ਕੋਈ ਰਾਤ ਦੇ ਬਾਰਾਂ ਕੁ ਵਜੇ ਆਪ ਜੀ ਆਪਣੇ ਸਾਰੇ ਨੌਕਰਾਂ ਨੂੰ ਕਿਸੇ ਨਾ ਕਿਸੇ ਬਹਾਨੇ ਛੁੱਟੀ ਦੇ ਕੇ ਲਾਂਭੇ ਕਰ ਛਡਨਾ ਅਤੇ ਆਪ ਇਕਲੇ ਹੀ ਆਪਣੀ ਬੈਠਕ ਵਿਚ ਬੈਠਨਾ।

"ਐਨ ਉਸੇ ਸਮੇਂ ਇਕ ਮੇਰਾ ਆਪਣਾ 'ਭਜਿਆ ਹੋਇਆ ਆਦਮੀ ਆਪ ਜੀ ਦਾ ਬੂਹਾ ਖੜਕਾਏਗਾ ਅਤੇ ਮੇਰਾ ਹੀ ਨਾਮ ਦਸੇਗਾ ਆਪ ਜੀ ਆਪਣੇ ਹੱਥਾਂ ਨਾਲ ਆਪ ਹੀ ਬੂਹਾ ਖੋਹਲ ਕੇ ਉਸ ਨੂੰ ਅੰਦਰ ਵਾੜਕੇ ਬੂਹਾ ਬੰਦ ਕਰ ਲੈਣਾ । ਇਹ ਚੁਕਿਆ ਹੋਇਆ ਖਾਨਾ ਜੋ , ਆਪ ਜੀ ਮੇਰੇ ਘਰੋਂ ਲਿਆਏ ਹੋਏ ਹੋਵੋਗੇ ਉਹਨੂੰ


੧੭੭