ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਥੋਂ ਤਕ ਕੰਮ ਕਰਦੀ ਹੈ ਐਹੋ ਜਿਹਾ ਕੋਈ ਕਾਰਨ ਨਹੀਂ ਜਿਸ ਕਰਕੇ ਅਸੀਂ ਆਪਸ ਵਿਚ ਗੁਸੇ ਰਾਜ਼ੀ ਹੋ ਕੇ ਲੜੇ ਹੋਈਏ । ਮੈਂ ਸਦਾ ਹੀ ਆਪ ਜੀ ਦੀ ਸਹਾਇਤਾ ਲਈ ਤਿਆਰ ਬਰ ਤਿਆਰ ਰਿਹਾ ਹਾਂ । ਉਹ ਸਮਾਂ ਮੈਂ ਅਜੇ ਤਕ ਨਹੀਂ ਆਉਣ ਦਿਤਾ ਕਿ ਜਦੋਂ ਆਪ ਜੀ ਨੇ ਕਿਹਾ ਹੋਵੇ ਕਿ ਡਾ: ਹੁਸ਼ਿਆਰ ਸਿੰਘ ਜੀ ਆਪ ਜੀ ਮੇਰੀ ਸਹਾਇਤਾ ਕਰੋ ਤੇ ਮੈਂ ਤਨ ਮਨ ਧਨ ਨਾਲ ਅਗੇ ਨਾ ਹੋਇਆ ਹੋਵਾਂ। ਪਰ ਡਾ: ਧਰਮ ਸਿੰਘ ਜੀ ਮੇਰਾ ਉਹੋ ਤਨ ਮਨ ਤੇ ਧਨ ਅਜ ਆਪ ਜੀ ਦੀ ਕੇਵਲ ਇਕ ਕ੍ਰਿਪਾ ਕਰਨ ਤੇ ਬਚ ਸਕਦਾ ਹੈ ਅਤੇ ਜੇ ਆਪ ਜੀ ਨੇ ਇਹ ਵੇਲਾ ਖੁੰਜਾ ਦਿਤਾ ਤਾਂ ਮੈਂ ਸਚ ਮੁਚ ਹੀ ਬਰਬਾਦ ਹੋ ਜਾਵਾਂਗਾ । ਮੈਂ ਆਪ ਜੀ ਨੂੰ ਕੋਈ ਨਮੋਸ਼ੀ ਅਤੇ ਬੇ-ਇਜ਼ਤ ਹੋ ਜਾਣ ਵਾਲਾ ਕੰਮ ਨਹੀਂ ਕਰਨ ਨੂੰ ਕਹਾਂਗਾ । ਪੜ੍ਹਨ ਤੋਂ ਬਾਦ ਆਪ ਜੀ ਨੇ ਫੇਰ ਵਿਚਾਰ ਕਰ ਲੈਣੀ ਕਿ ਕੀ ਇਹ ਕੋਈ ਨਮੋਸ਼ੀ ਵਾਲਾ ਕੰਮ ਹੈ ?"

"ਮੈਂ ਆਪ ਜੀ ਦੇ ਪਵਿਤਰ ਚਰਨਾਂ ਵਿਚ ਬੇਨਤੀ ਕਰਦਾ ਹਾਂ ਕਿ ਅਜ ਰਾਤ (੯ ਜਨਵਰੀ .....) ਨੂੰ ਆਪ ਜੀ ਆਪਣੇ ਹੋਰ ਸਾਰੇ ਧੰਦੇ ਤੇ ਬੀਮਾਰਾਂ ਨੂੰ ਵੇਖਣਾ ਛੱਡ ਕੇ ਭਾਵੇਂ ਉਹਨਾਂ ਵਿਚੋਂ ਕੋਈ ਕਰੋੜ ਪਤੀ ਵੀ ਕਿਉਂ ਨਾ ਹੋਵੇ, ਉਹਨੂੰ ਵੀ ਲਾਂਭੇ ਛੱਡ ਕੇ ਤੇ ਵੇਹਲੇ ਹੋ ਕੇ ਰਾਤ ਨੂੰ ਇਹ ਚਿੱਠੀ ਲੈ ਕੇ, ਆਪ ਜੀ ਦੀ ਕਾਰ ਜੇ ਠੀਕ ਹੈ ਤਾਂ ਉਸ ਵਿਚ ਨਹੀਂ ਤਾਂ ਟੈਕਸੀ ' ਭਾੜੇ ਤੇ ਲੈ ਕੇ ਮੇਰੇ ਘਰ ਜ਼ਰੂਰ ਹੀ ਪੁਜਣ ਦੀ ਖੇਚਲ ਕਰਨੀ ਜੀ! ਮੈਂ ਆਪਣੇ ਨੌਕਰ ਸੇਵਾ ਸਿੰਘ ਨੂੰ ਵੀ ਅਜ ਰਜਿਸਟਰਡ ਚਿੱਠੀ ਭੇਜ ਦਿੱਤੀ ਹੋਈ ਹੈ ਕਿ ਉਹ ਇਕ ਲੁਹਾਰ ਮਿਸਤਰੀ ਨੂੰ ਹਥਿਆਰਾਂ ਸਮੇਤ ਬੁਲਾ ਕੇ ਤਿਆਰ ਰਖੇਗਾ । ਆਪ ਜੀ ਨੇ ਸੇਵਾ ਸਿੰਘ ਨੂੰ ਨਾਲ ਲੈ ਕੇ ਲੁਹਾਰ ਮਿਸਤਰੀ ਨੂੰ ਕਹਿਣਾ ਕਿ ਮੇਰੇ ਕਮਰੇ ਦੇ ਵਿਚਲੀ ਅਲਮਾਰੀ ਨੰਬਰ ੨ ਦਾ ਤਾਲਾਂ ਹਥਿਆਰਾਂ ਨਾਲ ਤੋੜ ਦੇਵੇ । ਅਤੇ ਫੇਰ ' ਆਪ ਜੀ ਨੇ ਉਹਨਾਂ


੧੭੬