ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




੧੧


“ਨੌ ਜਨਵਰੀ ਦੀ ਰਾਤ ਜਿਸ ਨੂੰ ਅਜ ੪ ਦਿਨ ਬੀਤ ਚੁਕੇ ਹਨ ਮੈਨੂੰ (ਡਾ:ਧਰਮ ਸਿੰਘ ਨੂੰ) ਇਕ ਰਜਿਸਟਰਡ ਕੀਤਾ ਤੇ ਡਾ: ਹੁਸ਼ਿਆਰ ਸਿੰਘ ਹਥਾਂ ਦਾ ਲਿਖਿਆ ਤੇ ਭੇਜਿਆ ਹੋਇਆ ਲਫਾਫਾ ਪੁਜਾ । ਮੈਂ ਇਹ ਲਫ਼ਾਫਾ ਵੇਖ ਕੇ ਬੜਾ ਹੀ ਅਸਚਰਜ ਤੇ ਅਚੰਭਾ ਹੋਇਆ ਕਿਉਂਕਿ ਅਸੀਂ ਦੋਵੇਂ ਭਾਵੇਂ ਮੁਢ ਤੋਂ ਗੂਹੜੇ ਮਿਤਰ ਤੇ ਪੁਰਾਣੇ ਇਕ ਸਕੂਲ ਦੇ ਜਮਾਤੀ ਸਾਂ ਪਰ ਚਿਠੀ ਪਤਰ ਆਪਸ ਵਿਚ ਕਦੇ ਨਹੀਂ ਸੀ ਕੀਤਾ ਕਰਦੇ । ਭਾਵੇਂ ਮੈਂ ਅਠ ਜਨਵਰੀ ਨੂੰ ਇਸ ਚਿਠੀ ਦੇ ਪੁਜਣ ਤੋਂ ਇਕ ਦਿਨ ਪਹਿਲੇ ਕੁਝ ਕੁ ਸ਼ਹਿਰ ਦੇ ਪਤਵੰਤੇ ਸਜਨਾਂ ਸਮੇਤ ਜਿਨ੍ਹਾਂ ਵਿਚ ਵਕੀਲ ਸਾਹਿਬ ਆਪ ਜੀ ਵੀ ਸੀ ਰਾਤ ਦੀ ਰੋਟੀ ਡਾ: ਹੁਸ਼ਿਆਰ ਸਿੰਘ ਦੇ ਘਰ ਖਾਧੀ ਸੀ ਪਰ ਫੇਰ ਵੀ ਇਕ ਰਜਿਸਟਰਡ ਚਿਠੀ ਉਹਨਾਂ ਵਲੋਂ ਪਜਣ ਦੀ ਘਟ ਆਸ ਸੀ । ਜਕੋ ਤਕਾ ਕਰਕੇ ਚਿਠੀ ਮੈਂ ਲੈ ਲਈ ਪਰ ਉਸ ਨੂੰ ਪੜ੍ਹ ਕੇ ਮੈਂ ਬੜਾ ਅਸਚਰਜ ਜਿਹਾ ਹੋ ਕੇ ਫਿਕਰਾਂ ਵਿਚ ਪੈ ਗਿਆ । ਉਸ ਵਿਚ ਲਿਖਿਆ ਹੋਇਆ ਸੀ -

੯ ਜਨਵਰੀ ੧੮੫੮

ਸ੍ਰੀ ਮਾਨ ਡਾ: ਧਰਮ ਸਿੰਘ ਜੀਉ ! ਪਰੇਮ ਭਰੀ ਸਤਿ ਸ੍ਰੀ - ਅਕਾਲ । ਆਪ ਜੀ ਮੇਰੇ ਪੁਰਾਣੇ ਸਕੂਲ ਦੇ ਕਲਾਸ ਫੈਲੋ ਤੇ ਗੂਹੜੇ ਮਿਤਰ ਹੋ । ਭਾਵੇਂ ਅਸੀਂ ਡਾਕਟਰੀ ਖੋਜ ਵਿਚ ਅੱਡ ਅੱਡ ਵਿਚਾਰਾਂ ਵਾਲੇ ਹੋਣ ਕਰ ਕੇ ਅੱਡ ਅੱਡ ਖਿਆਲਾਂ ਵਾਲੇ ਹਾਂ । ਪਰ ਮੇਰੀ ਯਾਦ


੧੭੫