ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿੰਦਰ ਸਿੰਘ ਨੇ ਕਿਹਾ |

ਸੇਵਾ ਸਿੰਘ ਗੈਂਤੀ ਨਾਲ ਜ਼ੋਰ ਜ਼ੋਰ ਦੀ ਬੂਹੇ ਦੇ ਦਰਵਾਜ਼ੇ ਨੂੰ ਸੱਟਾਂ ਮਾਰ ਕੇ ਪਾੜਨ ਦੇ ਯਤਨ ਅਰੰਭ ਦਿਤੇ । ਏਧਰੋਂ ਮਹਿੰਦਰ ਸਿੰਘ ਨੇ ਵੀ ਕੁਹਾੜੇ ਨਾਲ ਬੂਹੇ ਨੂੰ ਤੋੜਨਾ ਅਰੰਭ ਦਿਤਾ। ਕੋਈ ਥੋੜੇ ਜਹੇ ਚਿਰ ਵਿਚ ਹੀ ਬੁਹਾ ਟੁਟ ਕੇ ਹੇਠਾਂ ਡਿੱਗ ਪਿਆ ਅਤੇ ਉਹ ਦੋਵੇਂ ਭੇਜ ਕੇ ਅੰਦਰ ਜਾ ਵੜੇ । ਅੰਦਰ ਜਾ ਕੇ ਉਹਨਾਂ ਵੇਖਿਆ ਕਿ ਕਮਰੇ ਵਿਚ ਚੁਪ ਚਾਨ ਸੀ। ਪਰ ਕਮਰੇ ਦੇ ਵਿਚਕਾਰ ਇਕ 'ਤੜਫ ਰਹੇ ਨਾਟੇ ਜਹੇ ਆਦਮੀ ਦੀ ਲਾਸ਼ ਮੂਧੇ ਮੂੰਹ ਪਈ ਹੋਈ ਦਿਸੀ । ਉਹ ਅਸਲ ਵਿਚ ਤੜਫ ਤਾਂ ਨਹੀਂ ਸੀ ਰਿਹਾ ਪਰ ਜਿਦਾਂ ਸੱਪ ਮਰ ਜਾਣ ਤੋਂ ਬਾਦ ਵੀ ਹਿਲਦਾ ਜੁਲਦਾ ਰਹਿੰਦਾ ਹੈ ਅਤੇ ਆਮ ਕਿਹਾ ਕਰਦੇ ਹਨ ਕਿ ਉਹ ਵਿੱਸ ਘੋਲ ਰਿਹਾ ਹੁੰਦਾ ਹੈ । ਠੀਕ ਉਦਾਂ ਹੀ ਉਹ ਮੁਹਦੇ ਮੁੰਹ ਪਿਆ ਹੋਇਆ ਲੰਮੇ ਸਾਹ ਜਹੇ ਲੈ ਰਿਹਾ ਜਾਪਦਾ ਸੀ।

ਮਹਿੰਦਰ ਸਿੰਘ ਹੋਰਾਂ ਉਹਨੂੰ ਉਲਟਾ ਕੇ ਸਿਧਾ ਪਿੱਠ ਭਾਰ ਕਰ ਦਿਤਾ ਤੇ ਹੈਰਾਨ ਜਹੇ ਹੋ ਕੇ ਕਿਹਾ ਕਿ ਇਹ ਤਾਂ ਗੁਪਤ ਸਿੰਘ ਹੈ ਉਹਦੀ ਧੌਣ ਦੀਆਂ ਨਾੜਾਂ ਅਜੇ ਵੀ ਹਿਲ ਰਹੀਆਂ ਸਨ। ਪਰ ਉਹ ਮਰ ਚੁਕਾ ਸੀ । ਉਹਦੇ ਹਥ ਵਿਚ ਇਕ ਛੋਟੀ ਜਹੀ ਸ਼ੀਸ਼ੀ ਸੀ। ਜਿਸ ਵਿਚੋਂ ਉਹਨੇ ਆਤਮਘਾਤ ਕਰ ਲੈਣ ਲਈ ਦੁਆਈ ਪੀਤੀ ਜਾਪਦੀ ਸੀ । ਉਸ ਤੇ ਪੋਟਾਸ਼ੀਆਂ ਸਾਇਆਨਾਈਡ ਲਿਖਿਆ ਹੋਇਆ ਸੀ ।

"ਅਸੀਂ ਕੁਝ ਚਿਰਕੇ ਪੁਜੇ ਹਾਂ । ਜੇ ਕਿਤੇ ਥੋੜਾ ਜਿਹਾ ਸਮਾਂ ਪਹਿਲੋਂ ਆ ਜਾਂਦੇ ਤਾਂ ਸ਼ੈਦ ਇਹਨੂੰ ਆਤਮਘਾਤ ਕਰਨ ਤੋਂ ਰੋਕ ਲੈਂਦੇ । ਗੁਪਤ ਸਿੰਘ ਤਾਂ ਹੁਣ ਮਰ ਚੁਕਾ ਹੈ । ਚਲੋ ਹੁਣ ਡਾ: ਹੁਸ਼ਿਆਰ ਸਿੰਘ ਦੀ ਲਾਸ਼ ਦੀ ਭਾਲ ਕਰੀਏ ।” ਮਹਿੰਦਰ ਸਿੰਘ ਨੇ ਕਿਹਾ।

ਘਰ ਦੇ ਸਾਰੇ ਕਮਰੇ, ਬਰਾਂਡੇ, ਬਾਥ ਰੂਮ ਤੇ ਟੱਟੀਆਂ ਤਕ ਉਹਨਾਂ ਫੋਲ ਕੇ ਵੇਖੇ ਪਰ ਲਾਸ਼ ਦੀ ਕੋਈ ਉੱਘ ਸੁੱਘ ਹੀ ਨਹੀਂ ਸੀ


੧੭੧