ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਜ ਨਾ ਜਾਵੇ, ਭਾਵੇਂ ਕੁਝ ਵੀ ਹੋਵੇ । ਜੇ ਤੂੰ ਉਸ ਨੂੰ ਜਾਨ ਤੋਂ ਮਾਰ ਦੇਵੇਂਗਾ ਤਾਂ ਦੋਸ਼ ਮੈਂ ਆਪਣੇ ਸਿਰ ਲੈ ਲਵਾਂਗਾ। ਅਸੀਂ ਕੋਈ ਦਸਾਂ ਮਿੰਟਾਂ ਤਕ ਇਹ ਕਾਰਵਾਈ ਅਰੰਭ ਕਰਾਂਗੇ । ਸੋ ਤੂੰ ਨੱਸ ਭੱਜ ਕੇ ਉਸ ਬੂਹੇ ਦੇ ਮੂਹਰੇ ਜਾ ਪੁੱਜ ।

ਜਦੋਂ ਸੋਟਾ ਲੈ ਕੇ ਬਾਹਰ ਦੇ ਬੂਹੇ ਦੇ ਮੁਹਰੇ ਖਲੋਣ ਲਈ ਗਏ ਨੌਕਰ ਨੂੰ, ਉਥੋਂ ਤੁਰਿਆਂ ਪੰਜ ਕੁ ਮਿੰਟ ਹੋ ਗਏ ਤਾਂ ਮਹਿੰਦਰ ਸਿੰਘ ਤੇ ਸੇਵਾ ਸਿੰਘ ਵੀ ਹਾਲ ਕਮਰੇ ਵਿਚੋਂ ਨਿਕਲ ਕੇ ਡਾਕਟਰ ਦੇ ਸੌਣ ਵਾਲੇ ਕਮਰੇ ਵਲ ਤੁਰ ਪਏ। ਅਤੇ ਬੂਹੇ ਦੇ ਬਾਹਰ ਬੈਠ ਕੇ ਅੰਦਰ ਦੀ ਦੌੜ ਲੈਣ ਲਗ ਪਏ । ਉਹਨਾਂ ਨੂੰ ਐਦਾਂ ਭਾਸ ਰਿਹਾ ਸੀ ਜਿਦਾਂ ਕਿ ਅੰਦਰ ਕੋਈ ਕਮਰੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਲਗਾਤਾਰ ਤੁਰ ਫਿਰ ਰਿਹਾ ਹੁੰਦਾ ਹੈ ।

ਅੰਦਰ ਸਵੇਰ ਤੋਂ ਤਿਰਕਾਲਾਂ ਵੇਲੇ ਤੱਕ ਏਦਾਂ ਹੀ ਸਾਰਾ ਦਿਨ ਕੋਈ ਤੁਰਦਾ ਫਿਰਦਾ ਰਹਿੰਦਾ ਹੈ ਅਤੇ ਕੇਵਲ ਜਦੋਂ ਅਸੀਂ ਨਵੀਂ ਦੁਆਈ ਲਿਆ ਕੇ ਦੇਂਦੇ ਹਾਂ ਤਾਂ ਥੋੜਾ ਜਿਹਾ ਚਿਰ ਇਹ ਵੀ ਨਹੀਂ ਤੁਰਦਾ ਫਿਰਦਾ, ਪਰ ਫੇਰ ਏਦਾਂ ਹੀ ਤੁਰਨ ਫਿਰਨ ਲੱਗ ਪੈਂਦਾ ਹੈ। ਵਕੀਲ ਸਾਹਿਬ ਜ਼ਰਾ ਚੰਗੀ ਤਰ੍ਹਾਂ ਕੰਨ ਲਾ ਕੇ ਸੁਣ ਕੇ ਦਸੋ ਖਾਂ ਕੀ ਡਾ: ਹੁਸ਼ਿਆਰ ਸਿੰਘ ਦੀ ਤੋਰ ਏਦਾਂ ਦੀ ਹੁੰਦੀ ਸੀ ? ਏਸ ਤੋਰ ਤੋਂ ਤਾਂ ਐਦਾਂ ਪਤਾ ਚਲਦਾ ਹੈ ਕਿ ਤੁਰਨ ਵਾਲਾ ਜ਼ੋਰ ਨਾਲ ਭੋਂ ਤੇ ਪੈਰ ਮਾਰ ਕੇ ਤਰ ਰਿਹਾ ਹੁੰਦਾ ਹੈ ਅਤੇ ਕਦਮ ਵੀ ਲੰਮੇ ਲੰਮੇ ਰਖਦਾ ਜਾਪਦਾ ਹੈ ਪਰ ਇਸ ਦੇ ਉਲਟ ਡਾਕਟਰ ਸਾਹਿਬ ਹੌਲੀ ਹੌਲੀ ਤੇ ਛੋਟੇ ਛੋਟੇ ਕਦਮ ਰੱਖ ਕੇ ਤੁਰਦੇ ਹੁੰਦੇ ਸਨ। ਸੇਵਾ ਸਿੰਘ ਨੇ ਕਿਹਾ:-

"ਕੀ ਕੋਈ ਹੋਰ ਨਵੀਂ ਗੱਲ ਹੁੰਦੀ ਨਹੀਉਂ ਵੇਖੀ ? ਮਹਿੰਦਰ ਸਿੰਘ ਨੇ ਪੁੱਛ ਕੀਤੀ ।

“ਹਾਂ ਜੀ ! ਇਕ ਦੋ ਵਾਰ ਮੈਂ ਅੰਦਰ ਕਿਸੇ ਨੂੰ ਰੋਂਦੇ ਤੇ ਡਸਕਰੇ


੧੬੯