ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਪੜੇ ਵਡੇ ਵਡੇ ਤੇ ਖੁਲੇ ਖੁਲੇ ਜਹੇ ਜਾਪਣ ਲਗ ਪਿਆ ਕਰਦੇ ਹਨ | ਏਸੇ ਕਰਕੇ ਉਹ ਆਪਣੇ ਸਾਕਾਂ ਅੰਗਾਂ ਤੇ ਮਿਤ੍ਰਾ ਕੋਲ ਗਲ ਕਰਨ ਤੋਂ ਸੰਗਦਾ ਤੇ ਡਰਦਾ ਉਹਨਾਂ ਦੇ ਸਾਹਮਣੇ ਹੋ ਕੇ ਗਲ ਬਾਤ ਨਹੀਂ ਵਰਦਾ ਅਤੇ ਸਦਾ ਉਹਨਾਂ ਕੋਲੋਂ ਲਕ ਛਿਪ ਕੇ ਰਹਿਣ ਦੇ ਯਤਨ ਕਰਦਾ ਹੈ। ਤਾਕਿ ਉਹ ਉਹਨੂੰ ਹਾਸੀ ਠੱਠਾ ਨਾ ਕਰਨ। ਕਿਉਂਕਿ ਉਹ ਆਪ ਡਾਕਟਰ ਹੈ ਇਸ ਲਈ ਉਹ ਖਾਸ ਦੁਆਈ ਮੰਗਾਉਂਦਾ ਹੈ। ਪਰ ਅਸਲੀ ਦੁਆਈ ਨਾ ਮਿਲਣ ਕਰ ਕੇ ਰੋਗ ਹਟ ਨਹੀਂ ਰਿਹਾ ਏਸ ਨਈ ਉਹ ਤੁਹਾਨੂੰ ਬਾਰ ਬਾਰ ਭੇਜ ਰਿਹਾ ਹੈ। ਮਹਿੰਦਰ ਸਿੰਘ ਨੇ ਕਿਹਾ |

"ਨਹੀਂ ਵਕੀਲ ਸਾਹਿਬ ਜੀ ! ਆਪ ਦੀ ਦਲੀਲ ਸ਼ਾਇਦ ਠੀਕ ਹੋਵੇ । ਪਰ ਮੇਰਾ ਅਨਪੜ ਦਾ ਵਿਚਾਰ ਹੈ ਕਿ ਮੇਰੇ ਮਾਲਕ ਨੂੰ ਐਹੋ ਜਿਹਾ ਕੋਈ ਰੋਗ ਨਹੀਂ ਅਤੇ ਜੇ ਹੈ ਵੀ ਤਾਂ ਉਹ ਤਾਂ ਘਰ ਦਾ ਮਾਲਕ ਹੈ ਤੇ ਨਾਲੇ ਖੁਦ ਆਪ ਡਾਕਟਰ ਹੈ । ਦੂਜੇ ਉਹ ਡਾਕਟਰਾਂ ਦੁਜਿਆਂ ਦੀ ਸਲਾਹ ਲੈ ਕੇ ਬਦੇਸ਼ ਵਿਚੋਂ ਦੁਆਈ ਮੰਗਾ ਸਕਦਾ ਹੈ। ਹਾਂ ਉਹ ਸਾਕਾਂ ਅੰਗਾਂ ਜਾਂ ਮਿਤਰਾਂ ਕੋਲੋਂ ਭੇਦ ਲੁਕਾਉਣ ਲਈ ਡਰ ਸਕਦਾ ਹੈ। ਨੌਕਰਾਂ ਕੋਲੋਂ ਕੀ ਡਰਨਾ ਤੇ ਭੇਦ ਲਕਾਉਣਾ। ਉਹਨਾਂ ਦੇ ਕੋਲ ਤਾਂ ੨੪ ਘੰਟੇ ਰਹਿਣਾ ਪੈਂਦਾ ਹੈ । ਉਹਨੂੰ ਸਾਡੇ ਕੋਲੋਂ ਡਰਨ ਦੀ ਕੀ ਲੋੜ ਹੈ । ਪਰ ਮੈਨੂੰ ਨਿਸਚੇ ਹੋ ਗਿਆ ਹੋਇਆ ਹੈ ਕਿ ਉਹ ਮੇਰਾ ਮਾਲਕ ਹੀ ਨਹੀਂ ਹੈ । ਮੇਰਾ ਮਾਲਕ ਕਦ ਦਾ ਪੌਣੇ ਸੱਤ ਫਟ ਉਚਾ ਲੰਮਾ ਤੇ ਭਰਵੇਂ ਸਰੀਰ ਵਾਲਾ ਸੀ । ਇਹ ਤਾਂ ਨਾਟਾ ਜਿਹਾ ਤੇ ਕੁੱਬ ਨਿਕਲੇ ਵਾਲਾ ਮਾੜਆ ਜਿਹਾ ਹੈ । ਵੀਹ ਸਾਲਾਂ ਵਿਚ ਮੈਂ ਇਹ ਵੀ ਨਹੀਂ ਜਾਚ ਸਕਿਆ ਕਿ ਮੇਰਾ ਮਾਲਕ ਕਮਰੇ ਅੰਦਰ ਜਾਣ ਲਗਾ ਦਲੀਜ਼ ਵਿਚੋਂ ਕਿੰਨੀ ਨੀਵੀਂ ਧੌਣ ਕਰ ਕੇ ਅੰਦਰ ਲੰਘਦਾ ਹੁੰਦਾ ਸੀ ਪਰ ਇਹ ਤਾਂ ਮੇਰੇ ਮਾਲਕ ਦੇ ਕੱਦ ਨਾਲੋਂ ਅੱਧਾ ਵੀ ਨਹੀਂ ਹੈ। ਨਹੀਂ ਜੀ ਮੈਂ ਆਪ ਜੀ ਨੂੰ


੧੬੬