ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕੀ ਵੇਖਿਆ ਲਈ। ਮਹਿੰਦਰ ਸਿੰਘ ਨੇ ਪੁਛ ਕੀਤੀ ।

"ਜੀ ਉਹ , ਏਦਾਂ ਸੀ ਕਿ ਇਕ ਦਿਨ ਮੈਂ ਡਾਕਟਰ ਦੇ ਦਵਾਈ ਖਾਨੇ ਵਲ ਸਦਾ ਦੇ ਵਾਂਗ ਸਹਿਜ ਸੁਭਾ ਆਪਣੇ ਧਿਆਨ ਚਲਾ ਗਿਆ। ਅਗੋਂ ਕਮਰੇ ਦਾ ਬੂਹਾ ਖੁਲਾ ਵੇਖ ਕੇ ਮੈਂ ਰਵਾਂ ਰਵੀਂ ਅੰਦਰ ਜਾ ਵੜਿਆ । ਮੈਨੂੰ ਐਦਾਂ ਜਾਪਿਆ ਜਿਦਾਂ ਡਾਕਟਰ ਵੀ ਕਮਰੇ ਦੇ ਦੂਜੇ ਪਾਸੇ ਅਲਮਾਰੀਆਂ ਦੇ ਖਾਨੇ ਫੋਲ ਰਿਹਾ ਹੁੰਦਾ ਹੈ ਉਹਨੇ ਮੈਨੂੰ ਜਦੋਂ ਵੇਖਿਆ ਤਾਂ ਉਹ ਚੀਕ ਮਾਰ ਕੇ ਡਰਦਾ ਮਾਰਿਆ ਦੌੜ ਕੇ ਆਪਣੇ ਸੌਣ ਵਾਲੇ ਕਮਰੇ ਵਿਚ ਜਾ ਵੜਿਆ, ਅਤੇ ਇਹ ਸਭ ਕੁਝ ਇਕ ਸੈਕੰਡ ਵਿਚ ਹੀ ਹੋ ਗਿਆ ਸੀ । ਪਰ ਜਦੋਂ ਮੈਂ ਉਹਨੂੰ ਵੇਖਿਆ ਸੀ ਤਾਂ ਮੇਰੇ ਸਰੀਰ ਦੇ ਲੂੰ ਕੰਡੇ ਸਾਰੇ ਖੜੇ ਹੋ ਗਏ ਸਨ। ਹੁਣ ਆਪ ਜੀ ਜ਼ਰਾ ਵਿਚਾਰ ਕਰੋ ਕਿ ਜੇ ਉਹ ਮੇਰਾ ਮਾਲਕ ਡਾ: ਹੁਸ਼ਿਆਰ ਸਿੰਘ ਹੀ ਸੀ ਤਾਂ ਉਹਨੇ ਆਪਣਾ ਮੂੰਹ ਕਪੜੇ ਨਾਲ ਕਿਉਂ ਢਕਿਆ ਹੋਇਆ ਸੀ । ਅਤੇ ਜੇ ਉਹ ਮੇਰਾ ਮਾਲਕ ਸੀ ਤਾਂ ਉਹ ਦੀ ਡਰ ਦੇ ਮਾਰੇ ਦੀ , ਚੀਕ ਕਿਉਂ ਨਿਕਲ ਗਈ ਸੀ ਅਤੇ ਮੇਰੇ ਕੋਲੋਂ ਡਰ ਕੇ ਕਿਉਂ ਨਸ ਗਿਆ ਸੀ। ਮੈਂ ਤਾਂ ਉਹਦਾ ਨੌਕਰ ਸੇਵਾ ਕਰਨ ਵਾਲਾ ਸੀ। ਉਹਨੇ ਮੈਨੂੰ ਵੇਖ ਕੇ ਗਿੱਦੜ ਵਾਂਗ , ਭੱਜ ਕੇ ਅੰਦਰ ਜਾ ਕੇ ਸੌਣ ਵਾਲੇ ਕਮਰੇ ਦਾ ਬੁਹਾ ਕਿਉਂ ਬੰਦ ਕਰ ਲੀਤਾ ਸੀ । ਸੇਵਾ ਸਿੰਘ ਨੇ ਕਿਹਾ।

“ਇਹ ਤਾਂ ਤੂੰ ਇਕ ਨਵੀਂ ਤੇ ਅਸਚਰਜ ਕਰ ਦੇਣ ਵਾਲੀ ਗਲ ਦਸੀ ਹੈ। ਮਹਿੰਦਰ ਸਿੰਘ ਨੇ ਕਿਹਾ ।

ਪਰ ਮੇਰਾ ਵਿਚਾਰ ਹੈ ਕਿ ਤੇਰੇ ਮਾਲਕ ਨੂੰ ਇਕ ਖਾਸ ਭਾਂਤ ਦਾ ਰੋਗ ਲਗ ਗਿਆ ਹੈ । ਜਿਸ ਨਾਲ ਰੋਗੀ ਦਾ ਚੇਹਰਾ ਖਰਾਬ ਹੋ ਜਾਇਆ ਕਰਦਾ ਹੈ | ਅਵਾਜ਼ ਵੀ ਬਦਲ ਜਾਇਆ ਕਰਦੀ ਹੈ ਤੇ ਸਰੀਰ ਦਾ ਕੱਦ ਵੀ ਲੱਕ ਦੇ ਕੂਬ ਨਿਕਲ ਆਉਣ ਕਰਕੇ ਛੋਟਾ ਜਾਪਣ ਲਗ ਪੈਂਦਾ ਹੈ । ਏਸ ਕੁਬ ਨਿਕਲਣ ਕਰਕੇ ਅਸਲੀ ਸਰੀਰ ਦੇ ਪਾਉਣ ਵਾਲੇ


੧੬੫