ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕੀ ਕੋਈ ਐਹੋ ਜਿਹਾ ਲਿਖਿਆ ਕਾਗਜ਼ ਜਿਸ ਨਾਲ ਦੁਆਈਆਂ ਲਿਆਉਂਦੇ ਹੋ ਤੁਸਾਡੇ ਕਿਸੇ ਦੇ ਕੋਲ ਹੈ । ਮਹਿੰਦਰ ਸਿੰਘ ਨੇ ਪੁਛ ਕੀਤੀ।

“ਜੀ ਹਾਂ, ਆਹ । ਸੇਵਾ ਸਿੰਘ ਨੇ ਬੋਝੇ ਵਿਚੋਂ ਇਕ ਮਰੋੜਿਆ ਤਰੋੜਿਆ ਹੋਇਆ ਕਾਗਜ਼ ਕਢਕੇ ਦਿਤਾ। ਉਸ ਉਤੇ ਲਿਖਿਆ ਹੋਇਆ ਸੀ ਕਿ ‘ਸ੍ਰੀ ਮਾਨ ਮੇਜ਼ਰ ਮਾਨ ਸਾਹਿਬ ਜੀਉ !

ਸਤਿ ਸ੍ਰੀ ਅਕਾਲ, ਮੈਂ ਡਾ: ਹੁਸ਼ਿਆਰ ਸਿੰਘ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੇਕਰ ਆਪ ਜੀ ਆਪਣੀ ਫਾਰਮੇਸੀ, ਵਿਚੋਂ ਲਭ ਭਾਲ ਕਰਕੇ ਪੁਰਾਣੇ ਸਟਾਕ ਵਿਚੋਂ ਇਸ ਨਾਮ ਦੀ ਦੁਆਈ ਭੇਜਣ ਦੀ ਖੇਚਲ ਕਰੋਗੇ ਜੀ । ਮੁਲ ਦਾ ਕੋਈ ਸਵਾਲ ਹੀ ਨਹੀਂ ਹੈ । ਭਗਵਾਨ ਦੇ ਵਾਸਤੇ ਉਸ ਪੁਰਾਣੀ ਦੁਆਈ ਵਿਚੋਂ ਬਚੀ ਹੋਈ ਲਭ ਕੇ ਭੇਜਣੀ। ਧੰਨਵਾਦੀ ਹੋਵਾਂਗਾ। ਤਾਕੀਦ ਹੈ.......... ਹੁਸ਼ਿਆਰ ਸਿੰਘ ॥

“ਇਹ ਬੜੇ ਅਚੰਭੇ ਦੀ ਗਲ ਹੈ । ਤੁਸੀਂ ਇਹ ਕਾਗਜ਼ ਲਫਾਫੇ ਵਿਚੋਂ, ਕਿਦਾਂ ਕਢਿਆ | ਮਹਿੰਦਰ ਸਿੰਘ ਨੇ ਪੁਛਿਆ|

"ਜਦੋਂ ਮੈਂ ਤੀਜੀ ਵਾਰ ਇਹ ਕਾਗਜ਼, ਲੈ ਕੇ ਡਾਕਟਰ ਮਾਨ ਸਾਹਿਬ ਦੀ ਫਾਰਮੇਸੀ ਗਿਆ ਸਾਂ ਤਾਂ ਉਹਨਾਂ ਦੇ ਕੰਪਾਉਡਰ ਨੇ ਗੁਸੇ ਵਿਚ ਆ ਕੇ ਇਹ ਕਾਗਜ਼ ਤਰੋੜ ਮਰੋੜ ਕੇ ਮੇਰੇ ਮੂੰਹ ਤੇ ਮਾਰ ਕੇ ਕਿਹਾ ਸੀ ਕਿ ਅਗੇ ਵੀ ਦੋ ਵਾਰ ਲਿਖ ਚੁਕੇ ਹਾਂ ਸਾਡੇ ਪਾਸ ਪੁਰਾਣੀ ਦੁਆਈ ਨਹੀਂ ਰਹੀ । ਬਹੁਤਾ ਤੰਗ ਕਰਨ ਨਾਲ ਕੀ ਫਾਇਦਾ ਹੈ। ਸੇਵਾ ਸਿੰਘ ਨੇ ਉਤ੍ਰ ਦਿਤਾ

"ਪਰ ਇਹ ਲਿਖਤ ਡਾ: ਹੁਸ਼ਿਆਰ ਸਿੰਘ ਦੀ ਹੀ ਜਾਪਦੀ ਹੈ। ਮਹਿੰਦਰ ਸਿੰਘ ਨੇ ਕਿਹਾ।

“ਲਿਖਤ ਵਿਖਤ ਨੂੰ ਕੀ ਕਰਨਾ ਹੈ, ਮੈਂ ਆਪਣੀ ਅਖੀ ਉਹਨੂੰ ਵੇਖ ਚੁਕਾ ਹਾਂ । ਸੇਵਾ ਸਿੰਘ ਨੇ ਕਿਹਾ |


੧੬੪