ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੇਰੇ ਵਲੋਂ ਉਹਨਾਂ ਦੀ ਸੇਵਾ ਵਿਖੇ ਬੇਨਤੀ ਕਰ ਦਿਓ ਕਿ ਮੈਂ ਕਿਸੇ ਨੂੰ ਵੀ ਨਹੀਂ ਮਿਲ ਸਕਦਾ | ਮੇਰਾ ਰੋਗ ਅਗੇ ਨਾਲੋਂ ਵਧ ਗਿਆ ਹੋਇਆ ਹੈ । ਜਦੋਂ ਘਟ ਹੋਵੇਗਾ ਫੇਰ ਦੇਖੀ ਜਾਵੇਗੀ । ਅਗੋਂ ਉਤਰ ਮਿਲਿਆ ।

"ਆਪ ਜੀ ਦੀ ਬੜੀ ਕ੍ਰਿਪਾ ਹੈ। ਮੈਂ ਏਦਾਂ ਹੀ ਵਕੀਲ ਸਾਹਿਬ ਨੂੰ ਕਹਿ ਦੇਂਦਾ ਹਾਂ । ਸੇਵਾ ਸਿੰਘ ਨੇ ਕਿਹਾ ਤੇ ਨਾਲ ਹੀ, ਮਹਿੰਦਰ ਸਿੰਘ ਨੂੰ ਬਾਂਹ ਤੋਂ ਫੜ ਕੇ ਹੌਲੀ ਹੌਲੀ ਹਾਲ ਕਮਰੇ ਵਲ ਮੋੜ ਕੇ ਲੈ ਆਇਆ। ਸੇਵਾ ਸਿੰਘ ਨੇ ਹਾਲ ਕਮਰੇ ਵਿਚ ਪੁਜ ਕੇ ਕਿਹਾ ਕਿ ਵਕੀਲ ਸਾਹਿਬ ਜੀ ! ਕੀ ਇਹ ਮੇਰੇ ਮਾਲਕ ਡਾ: ਹੁਸ਼ਿਆਰ ਸਿੰਘ ਦੀ ਅਵਾਜ਼ ਸੀ ਜੋ ਆਪ ਜੀ ਨੇ ਅੰਦਰੋਂ ਸੁਣੀ ਸੀ ।

"ਇਹ ਤਾਂ ਕੁਝ ਬਦਲੀ ਹੋਈ ਜਾਪਦੀ ਹੈ । ਮਹਿੰਦਰ ਸਿੰਘ ਨੇ ਉਤਰ ਦਿਤਾ ।

"ਬਦਲੀ ਹੋਈ,ਕੀ ਮੈਂ ਵੀਹ ਸਾਲ ਏਸ ਘਰ ਵਿਚ ਨੌਕਰੀ ਕਰਕੇ ਅਜੇ ਤਕ ਆਪਣੇ ਮਾਲਕ ਦੀ ਅਵਾਜ਼ ਵੀ ਨਹੀਂ ਹਾਂ , ਪਛਾਣ ਸਕਦਾ | ਨਹੀਂ ਜੀ ਮੇਰਾ ਮਾਲਕ ਅਜ ਅੱਠ ਦਿਨ ਹੋਏ ਹਨ ਕਿਧਰੇ ਚਲਾ ਗਿਆ ਹੋਇਆ ਹੈ ਜਾਂ ਮਾਰ ਦਿਤਾ ਗਿਆ ਹੈ । ਕਿਉਂਕਿ ਅਜ ਅੱਠਾਂ ਦਿਨਾਂ ਤੋਂ ਅਸੀਂ ਮਾਲਕ ਦੀ ਥਾਂ ਕਿਸੇ ਹੋਰ ਦੀ ਹੀ ਆਵਾਜ਼ ਸੁਣ ਰਹੇ ਹਾ ਸੇਵਾ ਸਿੰਘ ਨੇ ਕਿਹਾ |

“ਇਹ ਤਾਂ ਬੜੇ ਅਚੰਭੇ ਦੀ ਗਲ ਹੈ । ਜੇ ਤੁਸਾਡਾ ਸਾਰਿਆਂ ਦਾ ਕਹਿਣਾ ਠੀਕ ਹੈ ਅਤੇ ਤੁਸਾਡਾ ਮਾਲਕ ਮਾਰ ਦਿਤਾ ਹੈ ਤਾਂ ਇਹ ਮਾਰਨ ਵਾਲਾ ਖੁਨੀ ਉਹਨੂੰ ਮਾਰ ਕੇ ਆਪ ਏਥੇ ਕਿਉਂ ਰੁਕਿਆ ਹੋਇਆ ਹੈ। ਨਹੀਂ ਜੀ ਆਪ ਜੀ ਦੀ ਇਹ ਦਿਤੀ ਦਲੀਲ ਠੀਕ ਨਹੀਂ ਜਾਪ ਰਹੀ। ਮਹਿੰਦਰ ਸਿੰਘ ਨੇ ਉਤਰ ਦਿਤਾ|

"ਵਕੀਲ ਸਾਹਿਬ ਜੀਓ ! ਆਪ ਜੀ ਨੂੰ ਦਲੀਲਾਂ ਨਾਲ ਕੋਈ


੧੬੨