ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁਲਦੂ ਨੇ ਮੋਮਬਤੀ ਬਾਲ ਕੇ ਮੇਰੇ ਸਾਹਮਣੇ ਮੇਜ਼ ਤੇ ਰਖ ਦਿਤੀ । ਮੈਂ ਰੁਲਦੂ ਨੂੰ ਕਿਹਾ ਕਿ ਬੂਹਾ ਬੰਦ ਕਰ ਦੇਵੇ। ਜਦੋਂ ਉਹ ਬੂਹਾ ਬੰਦ ਕਰਨ ਗਿਆ ਤਾਂ ਮੇਰੇ ਸਾਹਮਣੇ ਕੰਧ ਨਾਲ ਪਈ ਕੁਰਸੀ ਛੇਤੀ ਨਾਲ ਪਰ ਬਗੈਰ ਖੜਾਕ ਕਰਨ ਦੇ, ਕੋਈ ਇਕ ਗਜ਼ ਤੇ ਮੇਰੇ ਸਾਹਮਣੇ ਆ ਕੇ ਡਿਗੀ | ਭੁਤਾਂ ਦਾ ਮੇਜ਼ ਕੁਰਸੀਆਂ ਉਲਟੇ ਕਰਨ ਨਾਲੋਂ ਇਹ ਚੰਗਾ ਹੈ, ਮੈਂ ਕਿਹਾ। ਜਦੋਂ ਮੈਂ ਇਹ ਕਿਹਾ ਤਾਂ ਮੇਰੇ ਕੁਤੇ ਨੇ ਆਪਣਾ ਸਿਰ ਉਚਾ ਕਰ ਕੇ ਤੇ ਦੋਵੇਂ ਕੰਨ ਖੜੇ ਕਰ ਕੇ ਉਚੀ ਉਚੀ ਰੋਣੀ ਅਵਾਜ਼ ਵਿਚ ਭੌਕਣਾਂ ਅਰੰਭ ਦਿਤਾ | ਰੁਲਦੂ ਬੂਹਾ ਬੰਦ ਕਰ ਕੇ ਵਾਪਸ ਆਇਆ ਤੇ ਕੁਤੇ ਨੂੰ ਪਿਆਰ ਦੇ ਕੇ ਚੁੱਪ ਕਰਾਉਣ ਲਗ ਪਿਆ | ਉਹਨੇ ਡਿਗਦੀ ਕੁਰਸੀ ਨਹੀਂ ਸੀ ਵੇਖੀ। ਪਰ ਮੈਂ ਡਿਗੀ ਕੁਰਸੀ ਵਲ ਨੀਜ ਲਾ ਕੇ ਵੇਖ ਰਿਹਾ ਸੀ ਅਤੇ ਮੈਨੂੰ ਇਉਂ ਜਾਪ ਰਿਹਾ ਸੀ ਜਿਵੇਂ ਕੁਰਸੀ ਤੇ ਕੋਈ ਧੁੰਧਲੇ ਜਹੇ ਚਿਹਰੇ ਵਾਲਾ ਬੈਠਾ ਹੋਇਆ ਹੈ । ਮੈਂ ਰੁਲਦੂ ਨੂੰ ਕਿਹਾ ਕਿ ਉਹ ਡਿਗੀ ਕੁਰਸੀ ਨੂੰ ਫੇਰ ਕੰਧ ਨਾਲ ਲਾ ਕੇ ਰਖ ਦੇਵੇ ਅਤੇ ਉਹ ਉਹਨੇ ਰਖ ਦਿਤੀ।

“ਕੀ ਤੁਸੀ ਮੇਰੇ ਨਾਲ ਆ ਕੇ ਵਜੇ ਸੌ ? ਮੈਨੂੰ ਏਦਾਂ ਜਾਪਿਆ ਏ ਕਿ ਜਿਦਾਂ ਕੋਈ ਮੇਰੇ ਨਾਲ ਆ ਕੇ ਵਜਾ ਹੁੰਦਾ ਏ। ਰੁਲਦੂ ਨੇ ਕਿਹਾ।

ਮੈਂ ਤਾਂ ਨਹੀਂ ਸਾਂ, ਪਰ ਏਥੇ ਕੋਈ ਮਦਾਰੀ ਹੈ । ਸਾਨੂੰ ਉਹ ਦੀਆਂ ਖੇਡਾਂ ਦੀ ਸੋਝੀ ਭਾਵੇਂ ਆਵੇ ਜਾਂ ਨਾ ਆਵੇ ਪਰ ਅਸਾਂ ਅਜ ਉਹਨੂੰ ਕਾਬੂ ਜ਼ਰੂਰ ਕਰ ਲੈਣਾ ਹੈ। ਮੈਂ ਕਿਹਾ।'

ਬੈਠਣ ਵਾਲੇ ਕਮਰੇ ਵਿਚ ਅਸੀ ਕੋਈ ਬਹੁਤਾ ਚਿਰ ਨਹੀਂ ਸੀ ਬੈਠੇ । ਬਾਹਰ ਨਿਕਲ ਕੇ ਅਸਾਂ ਉਹਦੇ ਸਾਰੇ ਬੂਹੇ ਬੰਦ ਕਰ ਕੇ ਜੰਦਰੇ ਮਾਰ ਦਿਤੇ | ਮੇਰਾ ਸੌਣ ਵਾਲਾ ਕਮਰਾ ਸਾਰਿਆਂ ਨਾਲੋਂ ਖੁਲਾ ਹਵਾਦਾਰ ਤੇ ਸਾਫ ਜਾਪਦਾ ਸੀ । ਏਹਦੀਆਂ ਦੋ ਬਾਰੀਆਂ ਬਜ਼ਾਰ

੨੦