ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਨਹੀਂ ਜੀ ! ਡਾਕ, ਦੀਆਂ ਚਿੱਠੀਆਂ ਤੋਂ ਸਿਵਾ ਹੋਰ ਕੋਈ ਚਿੱਠੀ ਹੱਥੀਂ ਨਹੀਂ ਆਈ।’’ ਸੇਵਾ ਸਿੰਘ ਨੇ ਉਤ੍ਰ ਦਿਤਾ।

ਇਹ ਉਤ੍ਰ ਸੁਣਕੇ ਵਕੀਲ ਸਾਹਿਬ ਫੇਰ ਸੋਚਾਂ ਵਿਚ ਪੈ ਗਏ, ਕਿਉਂਕਿ ਚਿੱਠੀ ਜਾਂ ਤਾਂ ਡਾਕਟਰ ਦੇ ਕਮਰੇ ਵਿਚ ਹੀ ਲਿਖੀ ਗਈ ਹੈ ਤੇ ਜਾਂ ਇਹ ਚਿੱਠੀ ਜ਼ਰੂਰ ਹੀ ਜੰਗਾਲ ਲਗੇ ਜੰਦਰੇ ਵਾਲੇ ਬੂਹੇ ਥਾਣੀ ਪੁਜੀ ਹੈ ਅਤੇ ਉਸਦੀ ਕੁੰਜੀ ਕੇਵਲ ਗੁਪਤ ਸਿੰਘ ਦੇ ਕੋਲ ਹੀ ਹੈ । ਇਸ ਲਈ ਇਹ ਮੁਆਮਲਾ ਕੁਝ ਟੇਢਾ ਜਿਹਾ ਜਾਪਦਾ ਹੈ । ਬਾਹਰ ਬਾਜ਼ਾਰ ਵਿਚ ਅਖਬਾਰਾਂ ਵੇਚਣ ਵਾਲੇ ਉੱਚੀ ੨ ਕਹਿ ਰਹੇ ਸਨ। ਕਿ ਇਹ ਅਜ ਦੇ ਅਖਬਾਰ ਦਾ ਖਾਸ ਖ਼ਬਰ ਹੈ, ਜਿਸ ਵਿਚ ਸ: ਦੌਲਤ ਸਿੰਘ ਐਮ-ਪੀ ਤੇ ਕਰੋੜਪਤੀ ਦੇ ਮਾਰੇ ਜਾਣ ਦੇ ਪੂਰੇ ਪੁਰੇ ਹਾਲ ਹਨ । ਇਹ ਸੁਣ ਕੇ ਮਹਿੰਦਰ ਸਿੰਘ ਦੇ ਦਿਲ ਵਿਚ ਵਿਚਾਰ ਆਈ ਕਿ ਉਹਦੇ। ਇਕ ਮਿਤਰ ਤੇ ਪੁਰਾਣੇ ਗਾਹਕ ਦਾ ਅਜ ਨੜੋਇਆ ਸੜਨ ਲਈ ਜਾ ਰਿਹਾ ਹੈ ਅਤੇ ਦੂਜੇ ਮਿੱਤਰ ਦੀ ਇਜ਼ਤ ਦੇ ਬਦਨਾਮ ਹੋ ਜਾਣ ਦਾ ਡਰ ਹੈ । ਇਸ ਲਈ ਹੁਣ ਬੜੀ ਸੋਚ ਵਿਚਾਰ ਨਾਲ ਇਸਦੇ ਬਾਰੇ ਕੁਝ ਵੀ ਕਰਨਾ ਪਵੇਗਾ ।"

ਘਰ ਪੁਜ ਕੇ ਮਹਿੰਦਰ ਸਿੰਘ ਨੇ ਆਪਣੇ ਐਸਿਸਟੈਂਟ ਸ: ਗੁਰਬਖਸ਼ ਸਿੰਘ ਨੂੰ ਸਦਿਆ ਤੇ ਕਿਹਾ ਕਿ ਸ: ਦੌਲਤ ਸਿੰਘ ਦੇ ਮਾਰੇ ਜਾਣ ਵਾਲੀ ਦੁਰਘਟਨਾ ਬੜੀ ਬੁਰੀ ਹੋਈ ਹੈ।"

"ਜੀ ਹਾਂ ! ਜਨਤਾ ਵਿਚ ਇਹਦੇ ਬਾਰੇ ਬੜਾ ਹੀ ਡਰ ਪੈ ਗਿਆ ਹੈ । ਗੁਰਬਖ਼ਸ਼ ਸਿੰਘ ਨੇ ਉਤ੍ਰ ਦਿਤਾ |

"ਮੈ ਆਪ ਜੀ ਤੋਂ ਇੱਕ ਸਲਾਹ ਲੈਂਦਾ ਹਾਂ ਪਰ ਏਸ ਸ਼ਰਤ ਤੇ ਕਿ ਆਪ ਇਹ ਗੱਲ ਅਗਾਂਹ ਨਹੀਂ ਕਰਨੀ| ਮੇਰੇ ਪਾਸ ਚਿੱਠੀ ਪੁਜੀ ਹੈ| ਜਿਸ ਵਿਚ ਖੂਨੀ ਦੀ ਸਹੀ ਹੈ |"ਮਹਿੰਦਰ ਸਿੰਘ ਨੇ ਕਿਹਾ ਅਤੇ ਚਿੱਠੀ ਗੁਰਬਖ਼ਸ਼ ਸਿੰਘ ਨੂੰ ਫੜਾ ਦਿਤੀ।


੧੪੯