ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦਾ ਹਾਂ ਕਿ ਅਗੇ ਨੂੰ ਮੇਰੀ ਵਿਲ ਦੇ ਬਾਰੇ ਕੋਈ ਗੱਲ ਨਾ ਕਰਨੀ।

"ਮੈਂ ਜੋ ਕੁਝ ਸੁਣਿਆ ਹੈ ਉਹ ਬੜੀ ਭੈੜੀ ਖਬਰ ਹੈ । ਮਹਿੰਦਰ ਸਿੰਘ ਨੇ ਕਿਹਾ।

"ਇਹ ਕੀ, ਇਸ ਤੋਂ ਭੈੜੀ ਖਬਰ ਵੀ ਮੇਰੇ ਵਿਲ ਵਿਚ ਅਦਲਾ ਬਦਲੀ ਨਹੀਂ ਕਰਾ ਸਕਦੀ। ਤੁਸੀਂ ਮੇਰੀ , ਵਿਲ ਦਾ ਐਦਾਂ ਬਨਾਉਣ ਦਾ ਭੇਦ ਨਹੀਂ ਜਾਣਦੇ ਉਹ ਬਹੁਤ ਹੀ ਖਤਰਨਾਕ ਹੈ। ਅਤੇ ਉਹ ਗਲਾਂ ਨਾਲ ਠੀਕ ਹੋਣ ਵਾਲਾ ਨਹੀਂ ਹੈ । ਡਾਕਟਰ ਨੇ ਕਰਾਰੇ ਹੋ ਕੇ ਉਤ੍ਰ ਦਿਤਾ।

‘ਡਾਕਟਰ ਹੁਸ਼ਿਆਰ ਸਿੰਘ ਜੀ ! ਮਹਿੰਦਰ ਸਿੰਘ ਨੇ ਨਰਮੀ ਨਾਲ ਕਿਹਾ । ਆਪ ਜੀ ਭਲੀ ਪਰਕਾਰ ਜਾਣਦੇ ਹੋ ਕਿ ਮੈਂ ਆਪ ਜੀ ਦਾ ਕਾਲਜ ਦਾ ਜਮਾਤੀ, ਪੁਰਾਣਾ ਮਿਤ੍ਰ ਤੇ ਨਿਜੀ ਵਕੀਲ ਹਾਂ, ਜੇਕਰ ਆਪ ਜੀ ਉਹ ਭੇਦ ਮੈਨੂੰ ਦੱਸ ਦਿਓ ਤਾਂ ਸ਼ਾਇਦ ਮੈਂ ਆਪ ਜੀ ਦੀ ਕੋਈ ਸਹਾਇਤਾ ਕਰ ਸਕਾਂ।”

"ਸ: ਮਹਿੰਦਰ ਸਿੰਘ ਜੀ ! ਮੈਂ ਆਪ ਜੀ ਦਾ ਸਹਾਇਤਾ ਦੇਣੇ ਦੇ ਬਾਰੇ ਬੜਾ ਹੀ ਧੰਨਵਾਦੀ ਹਾਂ । ਮੈਨੂੰ ਆਪ ਜੀ ਤੇ ਪੂਰਾ ਭਰੋਸਾ ਹੈ । ਪਰ ਜਿਸ ਕੰਮ ਲਈ ਆਪ ਸਹਾਇਤਾ ਦੇ ਰਹੇ ਹੋ ਉਹ ਕੋਈ ਐਨਾ ਕਠਨ ਜਾਂ ਖਤਰਨਾਕ ਨਹੀਂ ਹੈ । ਜਦੋਂ ਮੈਂ ਚਾਹਵਾਂਗਾ ਓਦੋ ਹੀ ਗੁਪਤ ਸਿੰਘ ਨੂੰ ਐਦਾ ਵਿਲ ਵਿਚੋਂ ਅਡ ਕਰ ਦੇਵਾਂਗਾ ਜਿਦਾਂ ਮੱਖਣ ਵਿਚੋਂ ਵਾਲ ਕਢ ਦੇਈਦਾ ਹੈ । ਮੈਂ ਇਸ ਦੇ ਬਾਰੇ ਆਪ "ਨੂੰ ਵਚਨ ਦੇਦਾ ਹਾਂ | ਪਰ ਮੈਂ ਫੇਰ ਆਪ ਜੀ ਦੀ ਸੇਵਾ ਵਿਖੇ ਬੇਨਤੀ ਕਰਦਾ ਹਾਂ, ਕਿਉਂਕਿ ਇਹ ਮੇਰਾ ਨਿਜੀ ਮੁਆਮਲਾ ਹੈ, ਏਸ ਲਈ ਇਹਦੇ ਬਾਰੇ ਅਗੋਂ ਨੂੰ ਕੋਈ ਪੁਛ ਗਿਛ ਮੇਰੀ ਵਿਲ ਦੇ ਬਾਰੇ ਨਾ ਕਰਨੀ । ਇਹ ਮੇਰੀ ਆਖਰੀ ਬੇਨਤੀ ਹੈ ! ਡਾਕਟਰ ਨੇ ਕਿਹਾ।

"ਮੈਨੂੰ ਪੂਰਾ ਭਰੋਸਾ ਹੋ ਗਿਆ ਹੈ ਕਿ ਆਪ ਜੀ ਇਹ ਕਹਿਣ


੧੪੦