ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਤੋਂ ਬਿਨਾ ਸਾਡੇ ਵਿਚ ਕੋਈ ਬਲ ਨਹੀਂ-

"ਤੁਧ ਬਾਝ ਸਮਰਥ ਕੋਇ ਨਾਹਿ....... (ਰਾਮਕਲੀ ਮ: ੩) ਕੋਈ ਮਨੁਖ ਭਾਵੇਂ ਕਿਨਾ ਵੀ ਬੁਰਾ ਹੋਵੇ, ਇਹ ਨਹੀਂ ਆਖ ਸਕਦਾ ਕਿ ਮੈਂ ਆਪਣੇ ਤਾਣ ਨਾਲ ਅਮਕਾ ਕੰਮ ਕਰ ਦੱਸਾਂਗਾ । ਜੋ ਕੁਝ ਵੀ ਹੁੰਦਾ ਹੈ ਰੱਬ ਦੇ ਹੁਕਮ ਦੇ ਦਾਇਰੇ ਦੇ ਅੰਦਰ ਹੀ ਹੁੰਦਾ ਹੈ।

ਮੱਛੀ ਨੂੰ ਇੱਨੀ ਖੁਲ ਹੈ ਕਿ ਪਾਣੀ ਦੇ ਆਸਰੇ ਭਾਵੇਂ ਨਦੀ ਦੇ ਵਹਾਉ ਦੇ ਉਲਟ ਦੌੜੀ ਫਿਰੇ ਤੇ ਭਾਵੇਂ ਉਸਦੇ ਨਾਲ ਚਲੇ, ਪਰ ਉਹ ਨਦੀ ਤੋਂ ਬਾਹਰ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਮਨੁੱਖ ਭਾਵੇਂ ਰੱਬ ਦੀ ਦਿਤੀ ਬੁੱਧ ਅਤੇ ਬਲ ਨੂੰ ਚੰਗੇ ਕੰਮਾਂ ਵਿਚ ਲਾਵੇ ਤੇ ਭਾਵੇਂ ਮੰਦੇ ਕੰਮਾਂ ਵਿਚ, ਪਰ ਉਹ ਰੱਬ ਦੀ ਰਜ਼ਾ ਤੋਂ ਬਾਹਰ ਨਹੀਂ ਹੋ ਸਕਦਾ ਇਸ ਤੋਂ ਇਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਮਨੁਖ ਦੇ ਕੰਮਾਂ ਦਾ ਮੂਲ ਕਾਰਨ ਰੱਬ ਆਪ ਹੈ ਤਾਂ ਉਸਦੀ ਬੁਰਾਈ ਭਲਾਈ ਦਾ ਜ਼ਿੰਮੇਵਾਰ ਕੌਣ ਹੈ ? ਮਨੁਖ ਆਪ । ਅਤੇ ਉਹ ਇਸ ਤਰ੍ਹਾਂ ਕਿ ਜਿਵੇਂ ਆਸਾ ਜੀ ਦੀ ਵਾਰ ਵਿਚ ਦਸਿਆ ਹੈ, ਮਨੁਖ ਵਿਚ ਹਉਂ ਜਾਂ ਆਪਣਿਆਂ ਦਾ ਭਾਵ ਰਖਿਆ ਹੋਇਆ ਹੈ, ਜਿਸ ਦੁਆਰਾ ਉਹ ਸਚਿਆਰ ਕੂੜਿਆਰ ਹੁੰਦਾ ਅਤੇ ਪਾਪ ਪੰਨ ਦੀ ਵਿਚਾਰ ਕਰਦਾ ਹੈ ਅਤੇ ਜਿਸਦੇ ਆਸਰੇ ਨਰਕ ਤੇ ਸਵਰਗ ਵਿਚ ਅਵਤਾਰ ਲੈਂਦਾ ਹੈ । ਇਸੇ ਦੁਆਰਾ ਉਹ ਕਦੀ ਹਸਦਾ ਹੈ ਤੇ ਕਦੇ ਰੋਦਾ ਹੈ । ਕਦੀ ਆਪਣੇ ਆਪ ਨੂੰ ਪਾਪਾਂ ਨਾਲ ਮਲੀਨ ਕਰ ਲੈਂਦਾ ਹੈ ਤੇ ਕਦੀ ਚੰਗੇ ਪਾਸੇ ਲੱਗਕੇ ਆਪਣੇ ਆਪ ਨੂੰ ਧੋ ਕੇ ਸੁਅੱਛ ਕਰ ਲੈਂਦਾ ਹੈ । ਇਕ ਅਪਣੱਤ ਦੇ ਭਾਵ ਨਾਲ ਮਨੁਖ ਆਪਣੀ ਜ਼ਾਤ ਜਾਂ ਸ਼ਖਸੀਅਤ ਪਛਾਣਦਾ ਹੈ ਅਤੇ ਕਈ ਤਰ੍ਹਾਂ ਦੇ ਕੰਮਾਂ ਵਿਚ ਰੁੱਝਦਾ ਹੈ, ਨਹੀਂ ਤਾਂ ਜੇਕਰ ਆਪਣੀ ਵਖਰੀ ਹੋਂਦ ਦਾ ਭਾਵ ਹੀ ਮੇਟ ਦੇਈਏ ਤਾਂ ਫਿਰ ਸਾਡੇ ਵਿਚ ਕਿਸੇ ਕੰਮ ਦੇ ਕਰਨ ਦੀ ਰੁਚੀ ਹੀ ਨਹੀਂ ਰਹੇਗੀ ਅਤੇ ਨਾ ਭਗਵਾਨ ਦੇ ਦਰ ਦੀ ਸੋਝੀ ਦਾ ਉਹਦੇ ਨਾਲ


੧੧੯