ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਵਧਾਨ ਕਰ ਦਿਉ ਕਿ ਚਾਲਬਾਜ਼ ਸਿੰਘ ਪਾਸ ਅਜੇ ਵੀ ਕਾਫੀ ਸਰੀਰਾਂ ਦਾ ਵਟਾਂਦਰਾ ਦੁਆਈਆਂ ਨਾਲ ਕਰਨ ਲਈ ਦੁਆਈਆਂ ਕਾਫੀ ਹਨ ਸੋ ਪਤਾ ਨਹੀਂ ਕਿ ਕੀਹਦੇ ਕੀਹਦੇ ਨਾਲ ਆਪਣਾ ਮਤਲਭ ਹੱਲ ਕਰਨ ਲਈ ਆਪਣੇ ਸਰੀਰ ਦਾ ਉਹ ਵਟਾਂਦਰਾ ਕਰੇਗਾ।

ਇਹ ਸਾਰੀ ਵਾਰਤਾ ਸੁਣ ਕੇ ਮੈਂ ਆਪਣੇ ਮਿੱਤਰ ਦਾ ਧੰਨਵਾਦ ਕੀਤਾ ਅਤੇ ਉਹਨੂੰ ਭਰੋਸਾ ਦਿਵਾਇਆ ਕਿ ਇਹ ਵਾਰਤਾ ਮੈਂ ਕਿਤਾਬ ਵਿਚ ਜ਼ਰੂਰ ਹੀ ਛਾਪ ਦੇਵਾਂਗਾ। ਅਤੇ ਬੇਨਤੀ ਕੀਤੀ ਕਿ ਜੇ ਉਹ ਚਾਲਬਾਜ਼ ਸਿੰਘ ਦੇ ਬਾਰੇ ਕੁਝ ਫੇਰ ਸੁਣੇ ਤਾਂ ਮੈਨੂੰ ਪਤਾ ਦੇਵੇ |




੧੧੬