ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੱਬਰ ਲਈ ਕੋਈ ਸਹਾਇਤਾ ਦਿਵਾਉਣ ਦਾ ਪਰਬੰਧ ਕਰ ਸਕਾਂਗਾ, ਪਰ ਜਦੋਂ ਮੈਂ ਪਾਗਲਖਾਨੇ ਪਜਾ ਤਾਂ ਪਤਾ ਲਗਾ ਕਿ ਅਸਲੀ ਚੀਫ ਮਨਿਸਟਰ ਸਾਹਿਬ ਜੀ ਨੇ ਤੰਗ ਆ ਕੇ ਉਸੇ ਦਿਨ ਆਤਮਘਾਤ ਕਰ ਲਿਆ ਹੋਇਆ ਸੀ। ਉਹ ਇਕ ਚਿੱਠੀ ਲਿਖ ਕੇ ਮੇਰੇ ਲਈ ਛੱਡ ਗਏ ਸਨ, ਜੋ ਮੈਨੂੰ ਦਿਤੀ ਗਈ ਅਤੇ ਮੈਂ ਉਹ ਚਿੱਠੀ ਲੈਕੇ ਬੋਝੇ ਵਿਚ ਪਾ ਕੇ ਆਪਣੇ ਘਰ ਨੂੰ ਮੁੜ ਆਇਆ |

ਮੋਟਰ ਵਿਚ ਬੈਠਦਿਆਂ ਮੈਨੂੰ ਵਿਚਾਰ ਆਈ ਕਿ ਕਿਤੇ ਇਹ ਸਾਰੀ ਕਾਰਵਾਈ ਚਾਲਬਾਜ਼ ਸਿੰਘ ਦੀ ਹੀ ਨਾ ਹੋਵੇ, ਕਿਉਂਕਿ ਇਕ ਉਹੋ ਹੀ ਐਹੋ ਜਿਹਾ ਜੀਵ ਹੈ, ਜੋ ਅਗੇ ਵੀ ਕਈ ਵਾਰ ਸਰੀਰਾਂ ਦਾ ਵਟਾਂਦਰਾ ਕਰ ਚੁਕਾ ਹੈ ਤੇ ਹੁਣ ਵੀ ਮੇਰੀਆਂ ਅੱਖਾਂ ਵਿਚ ਘੱਟਾ ਪਾ ਗਿਆ ਹੈ । ਪਤਾ ਨਹੀਂ ਕਿ ਮੇਰੀ ਬੁਧ ਤੇ ਕਿਉਂ ਤੇ ਕਿਵੇਂ ਪਰਦਾ ਪੈ ਗਿਆ ਹੋਇਆ ਸੀ ਕਿ ਮੈਂ ਉਹਦੀ ਚਾਲ ਆਰੰਭ ਤੋਂ ਅਖੀਰ ਤਕ ਨਹੀਂ ਸਮਝ ਸਕਿਆ ਸਾਂ।

ਦਿਲੀ ਦੇ ਹੋਟਲ ਵਿਚੋਂ ਨਿਕਲ ਕੇ ਉਹ ਸ਼ਾਇਦ ਕਲਕੱਤੇ ਪੁਜਾ ਹੋਣਾ ਹੈ ਅਤੇ ਕਿਸੇ ਪੰਜਾਬੀ ਡਾਕਟਰ ਹੁਸ਼ਿਆਰ ਸਿੰਘ ਨਾਲ ਆਪਣੇ ਈਰਾਨ ਦੇ ਦਮੱਸ਼ਕ ਵਾਲੇ ਸ਼ਾਹਜ਼ਾਦੇ ਵਾਲੇ ਸਰੀਰ ਦਾ ਵਟਾਂਦਰਾ ਕੀਤਾ ਹੋਣਾ ਹੈ । ਦੋ ਬੱਚਿਆਂ ਦਾ ਪਿਤਾ ਹੋ ਕੇ ਉਹਨੇ ਪਰਾਂਤ ਦੇ ਮੁੱਖ ਮੰਤਰੀ ਨਾਲ ਸਰੀਰ ਦੀ ਅਦਲ ਬਦਲ ਕੀਤੀ ਤੇ ਹੁਣ ਪਤਾ ਨਹੀਂ ਦਿਲੀ ਵਿਚ ਕਿਸ ਨਾਲ ਸਰੀਰ ਦਾ ਵਟਾਂਦਰਾ ਕਰਕੇ ਕਿਥੇ ਜਾ ਪੁਜਾ ਹੋਣਾ ਹੈ | ਹੁਣ ਮੇਰਾ ਪਸਚਾਤਾਪ ਕਰਨਾ ਨਿਸਫਲ ਹੈ । ਐਤਕਾਂ ਤਾਂ ਉਹ ਮੇਰੇ ਕਾਬੂ ਆ ਚੁਕਾ ਹੋਇਆ ਸੀ, ਪਰ ਮੈਂ ਖਿਆਲ ਹੀ ਨਹੀਂ ਕੀਤਾ ਸੀ ।

ਇਸ ਵਿਚ ਕੁਝ ਸੰਦੇਹ ਨਹੀਂ ਕਿ ਉਹ ਸੱਚ ਹੀ ਚਾਲਬਾਜ਼ ਤੇ ਪੱਕਾ ੪੨੦ ਹੈ । ਅਰੰਭ ਵਿਚ ਜਿਥੋਂ ਤਕ ਮੈਨੂੰ ਪਤਾ ਲਗਾ ਹੈ ਉਹ ਇਕ ਮੁਗਲ ਰਾਜ ਘਰਾਣੇ ਵਿਚ ਸੀ ਅਤੇ ਮੰਤਰ ਜੰਤਰ ਦੀ ਸ਼ਕਤੀ


੧੧੦