ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਰ ਕਰਨਾ ਜ਼ਰੂਰੀ ਲੋੜਦਾ ਹਾਂ ਕਿ ਜੇ "ਸਰੀਰ ਤੇ ਵਿਚਾਰ ਸ਼ਕਤੀਆਂ ਦਾ ਜੂੰ ਦਾ ਤੂੰ ਹੀ ਵਟਾਂਦਰਾ ਹੋ ਗਿਆ ਹੋਵੇਗਾ ਤਾਂ ਸਾਨੂੰ ਕਿਦਾਂ ਪਤਾ ਲਗੇਗਾ ਕਿ ਇਹ ਦੁਆਈਆਂ ਨਾਲ ਵਟਾਂਦਰਾ ਹੋਇਆ ਹੈ ਜਾਂ ਦੁਆਈਆਂ ਨੇ ਅਸਰ ਹੀ ਨਾ ਕਰਕੇ ਉਸੇ ਤਰ੍ਹਾਂ ਹੀ ਰਹਿਣ ਦਿਤਾ ਹੈ।" ਮੈਂ ਕਿਹਾ ।

"ਵਾਹ ਮੇਜਰ ਮਾਨ ਸਾਹਿਬ ਜੀ ! ਆਪ ਜੀ ਵੀ ਭੋਲੀਆਂ ਹੀ ਗਲਾਂ ਕਰਦੇ ਹੋ । ਆਤਮਕ ਸ਼ਕਤੀ ਕਦੇ ਨਹੀਂ ਬਦਲ ਸਕਦੀ ਕਿਉਂਕਿ ਸਿਖ ਗੁਰੂ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ:-

ਗੋਂਡ ਮਹਲਾ ੫ ॥

ਅਚਰਜ ਕਥਾ ਮਹਾ ਅਨੂਪ! ਪਰਮਾਤਮਾ ਪਾਰਬ੍ਰਹਮ ਕਾ ਰੂਪ

ਨਾ ਇਹ ਬੁਢਾ ਨਾ ਇਹ ਬਾਲਾ। ਨਾ ਇਸ ਸੀਤ ਨਾਹੀ ਜਮਜਾਲਾ ।

ਨਾ ਇਹ ਬਿਨਸੇ ਨਾ ਇਹ ਜਾਏ । ਆਦਿ ਜੁਗਾਦੀ ਰਹਿਆ ਸਮਾਏ ॥

ਨਾ ਇਸ ਉਸ਼ਨ ਨਾ ਹੀ ਉਸ ਸੀਤ । ਨਾ ਇਸ ਦੁਸ਼ਮਨ ਨਾ ਹੀ ਇਸ ਮੀਤ ॥

ਨਾ ਇਸ ਹਰਖ ਨਾ ਹੀ ਇਸ ਸੋਗ । ਸਭ ਕੁਝ ਇਸਕਾ ਇਹ ਕਰਨੇ ਜੋਗ ।

ਨਾ ਇਸ ਬਾਪ ਨਾ ਹੀ ਇਸ ਮਾਯਾ। ਇਹ ਅਪਰੰਪਰ ਹੋਤਾ ਆਯਾ।

ਪਾਪ ਪੁਨ ਕਾ ਇਸ ਲੇਪ ਨਾ ਲਾਗੇ । ਘਰ ਘਰ ਅੰਤਰ ਸਦ ਹੀ ਜਾਗੇ ।

ਏਸ ਕਰਕੇ ਆਤਮਾ ਦਾ ਵਟਾਂਦਰਾ ਏਸ ਦੁਆਈ ਨਾਲ ਹੋ ਹੀ ਨਹੀਂ ਸਕਦਾ। ਆਤਮਾ ਦੇ ਵਟਾਂਦਰੇ ਲਈ ਇਹ ਜ਼ਰੂਰੀ ਹੁੰਦਾ ਹੈ ਇਕ ਸਰੀਰ ਦੀ ਆਤਮਾ ਉਸ ਵਿਚੋਂ ਪਹਿਲੋਂ ਨਿਕਲ ਕੇ ਕਿਧਰੇ ਚਲੀ ਜਾਵੇ ਅਤੇ ਫੇਰ ਕੋਈ ਆਤਮਾ ਉਸ ਵਿਚ ਆ ਕੇ ਨਿਵਾਸ ਕਰ ਸਕਦੀ ਹੈ । ਇਸ ਲਈ ਇਹ ਦੁਆਈਆਂ ਆਤਮਕ ਸ਼ਕਤੀਆਂ ਦਾ ਵਟਾਂਦਰਾ ਨਹੀਂ ਕਰ ਸਕਦੀਆਂ । ਹੁਣ ਆਪ ਜੀ

੧੦੬