ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਕੇਲਾ

ਆਸ਼ਿਕਾਂ ਦੀ ਇਹ ਤਸਵੀਰ ਮੈਂ ਬਹੁਤ ਸਾਲ ਪਹਿਲਾਂ ਖਿੱਚੀ ਸੀ। ਫੋਲ਼ਾਫਾਲ਼ੀ ਕਰਦਿਆਂ ਮੇਰੀ ਨਜ਼ਰ ਇਸ ਤਸਵੀਰ 'ਤੇ ਪੈਣੀ, ਤਾਂ ਮੈਂ ਅਣਡਿੱਠ ਕਰ ਦੇਣੀ। ਹੁਣ ਇਹਦੇ ਮਾਅਨੇ ਅਨੋਖੇ ਹਨ ਤੇ ਇਸ ਬਾਬਤ ਮੇਰਾ ਲਿਖਣ ਨੂੰ ਚਿਤ ਕਰਦਾ ਹੈ।

ਇਹ ਤਸਵੀਰ ਖਿੱਚਣ ਤੇ ਬਣਾਉਣ ਤੋਂ ਛੁਟ ਮੇਰਾ ਇਸ ਵਿਚ ਕੋਈ ਦਖ਼ਲ ਨਹੀਂ ਸੀ। ਇਹ ਆਸ਼ਕ ਆਏ ਤੇ ਆਖਣ ਲੱਗੇ: ਫੋਟੂ ਲਹੌਣੀ ਆਂ। ਬਾਕੀ ਸਾਰਾ ਕੰਮ ਕੁੜੀ ਦਾ ਸੀ– ਕਿਹੜੇ ਪਾਸੇ ਬੈਠਣਾ ਹੈ, ਕਿਵੇਂ ਬੈਠਣਾ ਹੈ ਤੇ ਕੈਮਰੇ ਦਾ ਬਟਣ ਦੱਬਣ ਵੇਲੇ ਕੀ ਕਰਨਾ ਹੈ। ਤੇ ਕੈਮਰੇ ਨੇ ਜੋ ਦੇਖਿਆ, ਉਹ ਇਸ ਤਸਵੀਰ ਵਿਚ ਦਰਜ ਹੈ।

75