ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਇਸ ਲਿਖਤ ਤੋਂ ਪਹਿਲਾਂ ਮੈਂ ਇਹਨੂੰ ਅਪਣੀ ਮੂਰਖਤਾ ਸਮਝਦਾ ਸੀ। ਪਰ ਕੁਆਰੀ ਚੇਤਨਾ ਤੇ ਮੂਰਖਤਾ ਚ ਬੜਾ ਫ਼ਰਕ ਹੈ। ਇਹਦੀ ਸਮਝ ਮੈਨੂੰ ਹੁਣ ‘ਮੂਰਖ' ਬਣ ਕੇ ਆਈ ਹੈ। ਖਤ ਤਾਂ ਤੈਨੂੰ ਲਿਖ ਰਿਹਾ ਹਾਂ; ਕਿਵੇਂ ਮੇਰੀ ਤਾਰ ਤੇਰੀ ਤਾਰ ਨਾਲ਼ ਜੁੜ ਗਈ ਹੈ; ਕਿਵੇਂ ਤੇਰੇ, ਮੇਰੇ ਤੇ ਨ੍ਹਾਮੇ ਅੰਦਰਲੇ ਤਿੰਨੇ ਨ੍ਹਾਮੇ ਮਿਲ ਬੈਠੇ ਹਨ। ਇਹੀ ਸੰਗਤ ਹੈ। ਸਾਹਿਤ ਦਾ ਕੰਮ ਬੰਦੇ ਨੂੰ ਸੰਗਤੀਆ ਬਣਾਉਣਾ ਹੈ। ਤੇਰੀ ਇਸ ਲਿਖਤ ਦਾ ਮਕਸਦ ਸੀ - ਨ੍ਹਾਮੇ ਨੂੰ ਦੱਸਣਾ ਕਿ ਦੇਖ, ਪੰਜਾਬ ਵਿਚ ਹਾਲੇ ਕੁਝ ਨ੍ਹਾਮੇ ਹਨ, ਜੋ ਤੈਨੂੰ ਕਦੇ-ਕਦੇ ਚੇਤੇ ਕਰ ਲੈਂਦੇ ਹਨ (ਤੇਰੀ ਕੋਈ ਕਵਿਤਾ ਵੀ ਇੰਜੇ ਸ਼ੁਰੂ ਹੁੰਦੀ ਹੈ।) ਬਸ ਤੇਰੀਆਂ ਕਵਿਤਾਵਾਂ ਦੀ ਇਹ ਮਾਨਸਿਕ ਜ਼ਮੀਨ ਇਕ ਤਰ੍ਹਾਂ ਦੀ ਏਰੋਡਰੋਮ ਹੈ। ਜੇ ਤੂੰ ਇਸ ਜ਼ਮੀਨ 'ਤੇ ਪੁੱਜ ਕੇ ਟਿਕਿਆ ਰਹੇਂ ਤੇ ਜਿੰਨੀ ਦੇਰ ਟਿਕਿਆ ਰਹੇਂ; ਤੇਰੇ ਅੰਦਰੋਂ ਕਵਿਤਾ ਦੇ ਛੋਟੇ ਤੇ ਵੱਡੇ ਜਹਾਜ਼ ਉਡਦੇ ਰਹਿਣਗੇ। ਨ੍ਹਾਮਾ ਫਾਂਸੀਵਾਲਾ ਤੇਰਾ ਕੋਈ ਲੇਖ ਨਹੀਂ ਹੈ। ਇਹ ਤੇਰੇ ਲੇਖਿਆਂ ਵਿਚ ਲਿਖਿਆ ਲੇਖ ਅਸਲ ਚ ਕਵਿਤਾ ਹੀ ਹੈ। ਪਿਆਰ ਨਾਲ਼..

41