ਇਹ ਸਫ਼ਾ ਪ੍ਰਮਾਣਿਤ ਹੈ

ਸਟਿੱਲ ਲਾਈਫ਼

ਸੋਹੰਦੇ ਰੱਖੇ ਕੰਚ ਦੇ ਪਾਤਰ
ਸਪਤਧਾਰ[1] ਜਿਉਂ ਵਹਿੰਦੀ ਨੀਲੀ
ਕੋਈ ਸ਼ੀਸ਼ੀ ਨਿੱਕੜੀ ਕੋਈ ਵੱਡੀ
ਭਰੀ-ਭਰਾਤੀ ਨੀਲੀ ਲੋਅ ਨਾ'
ਧੁੱਪ ਵੀ ਨੀਲੀ ਰਾਤ ਵੀ ਨੀਲੀ
ਰੰਗ ਰੱਤੀ ਹਵਾ ਵੀ ਨੀਲੀ
ਨਾਲ਼ ਪਿਆ ਹੈ ਖੰਡਾ ਸੋਹੰਦਾ
ਚੰਡਿਆ ਨੀਲੀ ਅੱਗ ਵਿਚ ਤਪਿਆ
ਚੇਤੇ ਰਖਦਾ ਸ਼ਸਤਰਧਾਰੀ
ਜੋ ਨੀਲਾ ਬਾਣਾ[2] ਪਹਿਨ ਕਰ ਲੜਿਆ

ਅਪਣੇ ਘਰ ਵਿਚ ਮੇਰੀ ਖਿੱਚੀ ਤਸਵੀਰ,ਸਾਂਤਾ ਬਾਰਬਰਾ,ਕੈਲਿਫ਼ੋਰਨੀਆ.2015

20
  1. ਸਪਤਸਿੰਧੂ
  2. ਗੁਰੁ ਗੋਬਿੰਦ ਸਿੰਘ ਜੀ