ਇਹ ਸਫ਼ਾ ਪ੍ਰਮਾਣਿਤ ਹੈ



ਮੂੰਗਫ਼ਲੀ ਭੁੰਨਦਾ ਬੰਦਾ
ਅਕਰਮ ਵੜੈਚ ਦੀ ਖਿੱਚੀ ਤਸਵੀਰ ਦੇਖ ਕੇ

ਧੂੰਆਂ ਧੂੰਆਂ ਧੂੰਆਂ
ਹਰ ਪਾਸੇ ਧੂੰਆਂ
ਅੱਖਾਂ ਧੂੰਆਂ
ਪਾਣੀ ਧੂੰਆਂ
ਅੱਖਾਂ ਦਾ ਪਾਣੀ ਧੂੰਆਂ

ਫੂਕਾਂ ਮਾਰ ਜਗਾਈ ਅਗਨੀ
ਸਾਹਵਾਂ ਨਾਲ਼ ਮਘਾਏ ਧੁਖਦੇ ਕੋਲ਼ੇ
ਭੁੰਨਣੇ ਨੂੰ ਰੁੱਤ ਦਾ ਮੇਵਾ
ਮਸਕੀਨ ਦਾ ਖਾਜਾ

ਭੁੱਖ ਕੜਾਹੀ
ਵਿਚ ਵਿਛਿਆ ਰੇਤਾ ਮਾਰੂਥਲ ਦਾ
ਤਪਦੀ ਭੱਠੀ
ਹਿੱਲਦੀ ਦਾਤੀ ਰੰਗ ਦਾ ਰੜ੍ਹਦਾ ਰੱਤਾ ਹੁੰਦਾ
ਬੰਦਾ ਨੀਝ ਲਗਾਈ ਤੱਕਦਾ
ਪੜ੍ਹਦਾ ਲਿਖਿਆ ਕਿਸ ਕਿਸ ਦਾ ਨਾਂ ਹਰ ਦਾਣੇ ਉੱਤੇ
ਤਪ ਤਪ ਕੇ ਗੂੜ੍ਹਾ ਹੁੰਦਾ

ਕਢ ਕਢ ਦਾਣਾ ਦਾਣਾ ਕਿਸ ਖਾਣਾ
ਦੇਖ ਦੇਖ ਭੁੱਖ ਲੱਗਣੀ ਫਿਰ ਲੱਥਣੀ
ਟੁੱਟਦਾ ਛਿਲਕਾ ਮੂੰਗਫਲ਼ੀ ਦਾ ਕਹਿੰਦਾ
ਧੰਨ ਧੰਨ ਬੀਜਕ ਰੱਜ ਦਾ
ਸੁੱਖ ਦੇ ਰੁੱਖ ਦਾ

19