ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫ਼ੋਟੋ
ਸੈਸਟੀਨ ਚੈਪਲ, ਵੈਟੇਕਨ, ਰੋਮ ਵਿਚ ਮਾਈਕਲ ਐਂਜਲੋ (1475-1564 ਈ:) ਦਾ ਸ਼ਾਹਕਾਰ ਵੇਖ ਕੇ

ਵਾਹ! ਕੈਸੀ ਮਾਈਕਲ ਫ਼ੋਟੋ ਖਿੱਚੀ
ਧੰਨ ਧੰਨ ਹੁੰਦੀ ਜਾਵੇ

ਇਕ ਵਾਰੀ ਸੁੱਤਿਆਂ ਮਾਈਕਲ ਡਿੱਠਾ-
ਰੱਬ ਜੀ ਕਲਾ ਜਗਾਉਂਦੇ
ਨਾਲ਼ ਫ਼ਰਿਸ਼ਤੇ ਹਾਜ਼ਿਰ ਨਾਜ਼ਿਰ
ਇੱਕੋ ਛੁਹ ਨਾ'
ਆਦਮ ਵਿਚ ਰੂਹ ਫੂਕਣ ਲੱਗੇ

ਫਿਰ ਜਾਗਦਿਆਂ ਮਾਈਕਲ ਫ਼ੋਟੋ ਵਾਹੀ ਧਰਤੀ ਦੀ ਛੱਤ ਦੇ ਉੱਤੇ
ਭਰ ਕੇ ਰੰਗ ਕਰਤਾਰੀ

ਖ਼ਲਕਤ ਸਾਰੀ
ਹੱਕੀਬੱਕੀ ਅੱਖੀਆਂ ਭਰ ਕੇ
ਧੰਨ ਧੰਨ ਕਰਦੀ ਜਾਵੇ
ਸਿਰ ਨਿਵਾਵੇ
ਨਾਮ ਧਿਆਵੇ
ਯਹੋਵਾਹ ਪਰਮੇਸ਼ਰ
ਯਹੋਵਾਹ ਪਰਮੇਸ਼ਰ

*ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸਦੀਆਂ ਨਾਸਾਂ ਵਿਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ ਹੈ - ਅੰਜੀਲ, ਉਤਪਤ 2:7

14