ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[4]

ਸਾਨੂੰ ਲਗਾ ਇਸ਼ਕ ਵਿਯੋਗ ਕਦੇ ਦੂਰ ਜਾਨਦੇ ਸੋਗ, ਬਚਨਉਚਾਰ ਮਿੰਨਤਾਂ ਕਰਦਾ ਲੱਖ ਕਰੋੜ, ਓਥੋਂ ਆਇਆਹੱਥਮਹੋੜ, ਰਖਿਆ ਧ੍ਰਮ ਸੀਸ ਦੇ ਜੋਰ, ਦੇਖੋ ਭਾਵੀ ਵਰਤੀ ਹੋਰ, ਬੁਰੀ ਮੱਤ ਨਾਰਦੀ। ਸ਼ਿਵਦਿਆਲ ਕੀਏ ਚਰਿਤ੍ਰ ਭਾਰੀ ਰਾਣੀ ਹਾਰ ਸ਼ਿੰਗਾਰ ਉਤਾਰੇ, ਚੱਕ ਚੱਕ ਹਥ ਧਰਤੀ ਨੂੰ ਮਾਰੇਆਪਣੇ ਔਗੁਣ ਪੁਤ ਪਰਡਾਰੇ, ਕਿਲਕਾਂ ਮਾਰਦੀ ਕੁੰਡਲੀ ਹਾੜ ਮਹੀਨਾ ਬੀਤਿਆ ਸਾਵਨ ਕੀ ਘਨਘੋਰ ਰਾਜਾ ਮਹਿਲਾਂ ਜਾਂਵਦਾ ਕੌਣ ਮਚਾਏ ਸ਼ੋਰ। ਕੌਣ ਮਚਾਏ ਸ਼ੋਰ ਗਿਆ ਲੰਘ ਭੀਤਰ ਦੁਆਰੇ, ਰਾਣੀ ਹਾਲਬਿਹਾਲ ਦੇਖਕੇ ਬਚਨ ਉਚਾਰੇ ਸ਼ਿਵਦਿਆਲ ਉਹ ਪੁਛਦਾ ਦਸਰਾਣੀ ਸਭ ਹਾਲ ਰਾਜੇ ਨੂੰ ਸਮਝਾਂਵਦੀ ਕਰਕੋਬਾਰਾਂ ਤਾਲ

ਸਾਵਣ ਦੌੜਦੇ ਸਾਵਨ ਹਾਲ ਸੁਣਾਇਆ ਤੇਰਾ ਪੁਤ ਜੇ ਮਹਿਲੀ ਆਯਾ। ਅੰਗੀਆਂ ਫਾੜੀਂ ਹੱਥ ਲਗਾਯਾ। ਉਸਨੇ ਜਰਾ ਖੌਫਨ ਖਾਯਾ ਰਾਜਾ ਸੁਣ ਲੀਜੀਏ ਰਾਣੀ ਕਹਿੰਦੀ ਬਚਨ ਉਚਾਰ ਮੇਰਾ ਜੀਊਣਾ ਤਾਂ ਦਰਕਾਰ। ਜੇ ਤੂੰ ਪੁੱਤ ਨੂੰ ਦੇਵੇਂ ਮਾਰ। ਹੱਥੀਂ ਕਰੀਏ ਕੌਲਕਰਾਰ ਬਚਨ ਪਤੀ ਜੀਏ ਸੁਣਕੇ ਰਾਜਾ ਹੋਇਆ ਹੈਰਾਨ। ਸਦਲਏ ਮੁਨਸ਼ੀ ਅਹਿਲ ਦੀਵਾਨ। ਮੇਰਾ ਬਸੰਤ ਬੇਈਮਾਨ ਜਲਦੀ ਕਢੋ ਇਸ ਦੇ ਪਰਾਨ। ਦੇਰ ਨਾ ਕੀਜੀਏ। ਕਹਿੰਦਾ ਸ਼ਿਵਦਿਆਲ ਬਿਨ ਦੇਰ ਉਸਨੂੰ ਲਿਆ ਜਲਾਦਾਂ ਘੇਰ। ਵੇਖੋ ਪਿਆ ਰਾਜ ਅੰਧੇਰ। ਮੋਏ ਪੁੱਤ ਨਾ ਮਿਲਦੇ ਫੇਰ। ਫਾਏ ਕਿ ਤੂੰ ਦੀਜੀਏਂ।

ਕੰਡਲੀ——ਸੌਣ ਸੰਪੂਰਨ ਹੋ ਗਿਆ ਭਾਦੋਂ ਲਿਖਿਆ ਹਾਲ ਆਗਿਆ ਕਰੇ ਵਜੀਰ ਨੂੰ ਦੇਸੋਂ ਦੀਆ ਨਿਕਾਲ। ਦੇਸੋਂ ਦੀਆ ਨਿਕਾਲ ਫੇਰ ਉਹ ਗਿਆ ਰੂਪ ਦੇ ਕੋਲ। ਬੀਤੀ ਆਖ ਸੁਣਾਉਂਦਾ ਸਾਰਾ ਕਿੱਸਾ ਫੋਲ। ਸ਼ਿਵਦਿਆਲ ਇਸ ਰੂਪ ਨੂੰ ਮਨ ਵਿਚ ਕਰੀ ਵਿਚਾਰ। ਇਸ ਰਾਜੇ ਦੇ ਰਾਜ ਵਿਚ ਰਹਿਣਾ ਨਹੀਂ ਦਰਕਾਰ।

ਭਾਦਰੋਂ ਚੜਦੇ ਭਾਦਰੋਂ ਦੋਨੋਂ ਭਾਈ। ਤੁਰ ਪਏ ਆਦ ਗਣੇਸ਼ ਮਨਾਈ। ਇਕ ਇਕ ਰਾਤ ਜੰਗਲ ਵਿਚ ਆਈ। ਬੈਠੇ ਹੇਨ ਬ੍ਰਿਛਦੇ