ਇਹ ਸਫ਼ਾ ਪ੍ਰਮਾਣਿਤ ਹੈ

ਅਥ ਕਿੱਸਾ ਰੂਪ ਬਸੰਤ ਕ੍ਰਿਤ ਸ਼ਿਵਦਿਆਲ

ਪ੍ਰਿਥਮੇ ਰਿਦੇ ਧਿਆਇਕੇ ਸ਼ਿਵ ਸੁਤ ਵਿਘਨ ਮਿਟਾਇ॥

ਕਿਸਾ ਰੂਪ ਬਸੰਤ ਦਾ ਸੁਣ ਤੂੰ ਮਨ ਚਿਤਲਾਇ। ਸੰਗਲਦੀਪਇਕ ਸ਼ਹਿਰ ਹੈ ਖੜਗਸੈਨ ਦਾ ਰਾਜ। ਰਿਧ ਸਿਧ ਨੌਂ ਨਿਧ ਹੈ ਸੁੰਦਰ ਸਿਰ ਪਰ ਤਾਜ। ਸੁੰਦਰ ਸਿਰ ਪਰ ਤਾਜ ਤੇ ਅਹਿਲਕਾਰ ਬੇਅੰਤ। ਦੋਨੋਂ ਪੁਤਰ ਉਸਦੇ ਸੁੰਦਰ ਰੂਪ ਬਸੰਤ। ਸ਼ਿਵਦਿਆਲ ਸਖੀ ਹਥ ਦੇ ਧਰਮ ਦੀ ਰਖਣ ਆਨ। ਚਾਰੇ ਕੂੰਟਾਂ ਜਾਣਦੇ ਪ੍ਰਗਟ ਵਿਚ ਜਹਾਨ।

ਚੇਤ——ਚੜ੍ਹਦੇ ਚੇਤ ਸੁਣੇ ਇਹ ਹਾਲ ਧੋਖਾ ਖੜਗਸੈਨ ਦੇ ਨਾਲ ਰਾਣੀ ਹੋ ਗਈ ਜਿਸਦੀ ਕਾਲ। ਜੋ ਕੁਝ ਲਿਥਿਆ ਬਿਧ ਦੇ ਨਾਲ ਕਲਮ ਵਗਾਗਈ। ਰਾਣੀ ਕਹਿਗਈ ਰਾਜੇਤਾਈਂ ਤੂੰ ਨਾ ਹੋਰ ਵਿਆਹ ਕਰਾਈਂ ਗੋਦੀ ਰੂਪ ਬਸੰਤ ਬਹਾਈਂ ਤੂੰ ਹੈਂ ਚਤਰ ਭੁਲ ਨਾਂ ਜਾਈਂ ਨਾਰ ਸਮਝਾ ਗਈ। ਰੋਂਦੇ ਰੂਪ ਬਸੰਤ ਦੋ ਭਾਈ ਜਿਹਨਾਂ ਦੀ ਮਾਰ ਗਈ ਐਸੀ ਮਾਈ। ਐਸਾ ਦੁਖ ਨਾ ਸਿਹਾ ਜਾਈ ਰਬ ਨੇ ਡਾਢੀ ਬਿਪਤਾ ਪਾਈ ਜਿਗਰ ਕਟ ਖਾ ਗਈ। ਕਹਿੰਦਾ ਸ਼ਿਵਦਿਆਲ ਅਲਾਪ ਕਰਦਾ ਖੜਗ ਸੈਨ ਵਿਰਲਾਪ ਪਿਛਲੇ ਜਨਮ ਕੀਆ ਕੋਈ ਪਾਪ ਉਸਦਾ ਮਿਲਿਆਂ ਇਹ ਸੰਤਾਪ ਕਿਆ ਦਖ ਪਾ ਗਈ।

ਕੁੰਡਲੀ——ਚੇਤ ਮਹੀਨਾ ਬੀਤਿਆ ਕਹੂੰ ਵਿਸਾਖ ਬਿਆਨ। ਰਾਜੇ ਨੂੰ ਸਮਝਾਂਵਦੇ ਮੁਨਸ਼ੀ ਅਹਿਲ ਦੀਵਾਨ। ਰਲਕੇ ਸਾਰੇ ਆਖਦੇ ਸ਼ਾਦੀ ਹੋਰ ਕਰੋ। ਨਾਰ ਇਕ ਜਵਾਨ ਹੈ ਉਸ ਨੂੰ ਆਪ ਵਰੋ। ਸ਼ਿਦਦਿਆਲ ਉਸ ਰਾਜੇ ਨੇ ਕਹਿਣਾ ਮੰਨ ਲਿਆ। ਦਿਤਾ ਗਿਆਨ ਵਜੀਰ ਨੇ ਪਿਛਲਾ ਫਿਕਰ ਗਿਆ॥

ਵਿਸਾਖ——ਚੜੇ ਵਸਾਖ ਵਿਥਯਾ ਕਹੂੰ ਸਾਰੀ, ਰਾਜੇ ਵਿਆਹ ਦੀ ਕਰੀ ਤਿਆਰੀ ਨੌਬਤ ਖਾਨੇ ਜੰਜ ਸਿਧਾਰੀ। ਸੁੰਦਰ ਵਿਆਹਕੇ ਆਂਦੀ ਨਾਰੀ ਮਹਲ ਨੂੰ ਆਂਵਦੀ। ਰਾਣੀ ਹਾਰ ਸ਼ਿੰਗਾਰ ਲਗਾਇਆ ਰਾਜੇ ਅਧਿਕ ਖਿਆਲ ਵਧਾਇਆ। ਪੁਤਰ ਰੂਪ ਬਸੰਤ ਭੁਲਇਆ। ਸੌਕਣ ਕਦੇ ਭਲਾ ਨਹੀਂ ਚਾਹਿਆ ਬੁਰਾ ਕਮਾਂਵਦੀ। ਲੋਕੀ ਕਰਦੇ ਬੈਠ