ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[12]

ਧਰਮ ਗਵਾਂਦਾ। ਦਿਲ ਮੇਂ ਖੋਟੀ ਵਿਚਾਰ ਲਗੇ ਨੂੰਹ ਲਣਾ ਲਈ ਨਾਰ, ਪਾਪੀ ਗਿਆ ਧ੍ਰਮ ਨੂੰ ਹਾਰ ਮੈਂ ਦਿਆਂ ਪੁਤ ਨੂੰ ਮਾਰ ਬੁਰਾ ਦਿਲ ਚਾਂਹਵਦਾ ਸੌਦਾਗਰ ਐਸਾ ਜੁਲਮ ਗੁਜਾਰ। ਜੇਹੜਾ ਮਾਰ ਬਸੰਤ ਸੀ ਪਿਆਰ, ਧਕਾ ਦੇ ਸਾਗਰ ਮੇਂ ਡਾਰ, ਨਾਰੀ ਪਾਸ ਗਿਆ ਹਤਿਆਰਾ ਜਾ ਹਥ ਪਾਂਵਦਾ, ਕਹਿੰਦੀ ਸ਼ਿਵਦਿਆਲ ਉਹ ਨਾਰੀ। ਤੂੰ ਹੈਂ ਬਾਪ ਮੈਂ ਨੂੰਹ ਤੁਮਾਰੀ ਪਾਪੀ ਪਾਪ ਕੀਆ ਤੈਂ ਭਾਰੀ। ਕੀਤਾ ਕੰਤ ਬਿਨਾਂ ਦੁਖਿਆਰਾ ਚੈਨ ਨਹੀਂ ਆਂਵਦਾ।

ਕੁੰਡਲੀ——ਸੌਣ ਕੂਚ ਕਰ ਚਲਿਆ ਭਾਦਰੋਂ ਭਈ ਉਦਾਸ। ਪਿਟ ਪਿਟ ਨੀਲੀ ਹੋ ਗਈ ਸ਼ਾਹੂਕਾਰ ਦੇ ਪਾਸ। ਸ਼ਾਹੂਕਾਰ ਦੇ ਪਾਸ ਕਹੇ ਤੈਨੇ ਜੁਲਮ ਕਮਾਇਆ। ਭਰਾਤਾ ਮੇਰਾ ਹਥ ਤਰੇ ਕੀ ਆਇਆ। ਸ਼ਿਵਦਿਆਲ ਵਿਚ ਜਹਾਜ ਦੇ ਰਾਣੀ ਕਰੀ ਪੁਕਾਰ ਪਿਓ ਨੇ ਪੁਤ ਨੀਹੋਂ ਮਾਰਿਆ ਅੱਜ ਤਕ ਵਿਚ ਸੰਸਾਰ।

ਭਾਦਰੋਂ——ਭਾਦਰੋਂ ਭਰ ਲਈ ਰਾਣੀ ਨੈਣ। ਰੋ ਰੋ ਉਚੇ ਪਾਵੇ ਵੈਣ ਉਸ ਨੂੰ ਮੁਸ਼ਕਲ ਬੀਤੀ ਰੈਨ ਪਏ ਬਸੰਤ ਬਿਨਾਂ ਨਹੀਂ ਚੈਨ। ਪਈ ਕੁਰਲਾਂਵਦੀ। ਰਾਣੀ ਮਨ ਨੂੰ ਬਹੁ ਸਮਝਾਇਆ, ਮੇਰਾ ਸਹਾਗ ਤੈਨੂੰ ਨਹੀਂ ਭਾਇਆ। ਮੈਨੂੰ ਵਿਧਵਾ ਕਰ ਬਿਠਲਾਇਆ। ਰੱਬ ਏਹ ਕੀ ਸਬੱਬ ਬਨਾਇਆ। ਰਿਦਾਂ ਤਪਾਂਵਦੀ। ਰਾਣੀ ਸੋਚਦੀ ਮਨ ਮਾਹੀ ਮੇਰੀ ਲਾਜ ਰੱਖੀਂ ਰਬਸਾਂਈ ਮੇਰੇ ਭਰਤਦੀ ਜਾਨ ਬਚਾਈਂ ਰੜਦਾ ਜਾਂਦਾ ਬੰਨੇ ਲਾਈਂ। ਓਟ ਤੇਰੇ ਨਾਮ ਦੀ ਕਹਿੰਦਾ ਸ਼ਿਵਦਿਆਲ ਅਵਾਗਣ ਦੇਖੋ ਦੋ ਦਿਨ ਰਹੀ ਸੁਹਾਗਨ ਹੁਣ ਕੀਕਰਾਂ ਭਾਗ ਵਿਚ ਜਾਜਣ, ਉਹ ਤਾਂ ਰੋ ਰੋ ਭਈ ਬਰਾਗਣ ਸੁਧ ਨਾ ਆਂਵਦੀ।

ਕੰਡਲੀ——ਅਸੂ ਆਣਕੇ ਸੋਚਿਆ ਸ਼ਾਹੂਕਾਰ ਬੇਈਮਾਨ ਹਥੀਂ ਭਤੂਆਂ ਰੋੜਕੇ ਲਗਾ ਪਛੋਤਾਨ। ਲਗਾ ਪਛੋਤਾਣ ਕਹੇ ਕਝ ਪੇਸ਼ ਨਾ ਜਾਵੇ ਡਾਢੇ ਤਕਦੀਰ ਲਿਖੀ ਨੂੰ ਕੌਣ ਮਟਾਵੇ। ਰੁੜਦਾ ਜਾਂਦਾ ਫੜ ਲਿਆ ਇਕ ਮਾਲੀ ਕਰ ਧਿਆਨ। ਸ਼ਿਵਦਿਆਲ