ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(22)

ਬੇ-ਬਹੁਤ ਹੋਈ ਪਰੇਸ਼ਾਨ ਲੂਣਾਂ ਪੂਰਨ ਵੇਖਦੀ ਨੂੰ ਚੜ ਤਾਪ ਜਾਏ
ਹੋਰ ਸਭ ਸਰਰ ਦੀ ਜੋਤ ਗਈ ਜਿਮੀਂ ਵੇਹਲ ਨ ਦੇ ਜੇ ਗਰਕ ਜਾਏ
ਪੂਰਨ ਨਜਰ ਕੀਤੀ ਲੂਣਾਂ ਮਗਰ ਖੜੀ ਆਪ ਉਠਕੇ ਓਸਦੇ ਕੋਲ ਜਾਏ
ਕਾਦ੍ਰਯਾਰ ਨਿਉਂ ਕੇ ਮੱਥਾ ਟੇਕਦਾ ਏ ਲੂਣਾਂ ਨਾਲ ਹੈਰਾਨਗੀ ਛਾਪ ਜਾਏ
ਤੇ-ਤੂੰ ਕਿਉਂ ਹੋਈ ਹੈਰਾਨ ਮਾਤਾ ਪੂਰਨ ਆਖਦੇ ਲੂਣਾਂ ਨੂੰ ਬਾਲ ਕੋਈ
ਤੇਰੇ ਵੱਸ ਨਾਹੀਂ ਸੁਣਦਾ ਕੋਲ ਜਾ ਪਿਛਲਾ ਖਨਾ ਖਾਬ ਖਿਆਲ ਕੋਈ
ਦਾਮਨਗੀਰ ਮੈਂ ਆਪਣੇ ਬਾਪ ਦਾ ਜਿਸ ਪੁਛਿਆ ਨਹੀਂ ਅਹਿਵਾਲ ਕੋਈ
ਕਾਦਰਯਾਰ ਜਹੀ ਮੇਰੇ ਬਾਪ ਐਸੀ ਕੌਣ ਕਰਦਾ ਪੁਤਰ ਨਾਲ ਕੋਈ
ਸੇ-ਸਬਤੀ ਦੇ ਨਾਲ ਬਚਨ ਕੀਤਾ ਰਾਜਾ ਝਟ ਲਥਾ ਸ਼ਰਮਿੰਦਗੀ ਤੋਂ
ਦਿਲੋਂ ਜਾਣਦਾ ਮੈਂ ਕੀ ਵਰਤਯਾ ਸੀ ਸਖਤ ਦਿਲ ਹੋਯਾ ਉਹਦੀ ਜ਼ਿੰਦਗੀ ਤੋਂ
ਦਰਗਾਹ ਵਿਚ ਕੀ ਜਾ ਜਵਾਬ ਦੇਸਾਂ ਇਕ ਦਮਨਾ ਹੋਯਾ ਫਰਜਿੰਦਗੀ ਤੋਂ
ਕਾਦਰਯਾਰ ਸਲਵਾਨ ਦਾ ਉਸ ਵੇਲੇ ਰੰਗ ਜਦ ਹੋਯਾ ਫਰਜਿੰਦਗੀ ਤੋਂ
ਜੀਮ-ਜਾਓ ਤੁਸੀਂ ਆਪਣੇ ਘਰੀਂ ਬਾਰੀਂ ਪੂਰਨ ਆਖਦਾ ਬਾਪ ਨੂੰ ਸੁਣੀ ਰਾਜ
ਨਾਲ ਲੂਣਾ ਨੂੰ ਵੇਖਣਾ ਇਸਤ੍ਰੀ ਜੀ ਅਗੋ ਸਚ ਨਤਾਰਨਾ ਪੂਰੀ ਰਾਜਾ
ਨਾਲ ਮਾਂਦੀ ਸੌਂਪਣਾ ਬਹੁਤ ਕਰਦਾ ਬਾਹੋਂ ਪਕੜ ਲੈ ਜਾ ਤੂੰ ਹੁਣੀ ਰਾਜਾ
ਕਾਦਰਯਾਰ ਓਸ ਵਕਤ ਫਿਕਰ ਕਰਕੇ ਕਿਸਾ ਜੋੜਿਆ ਬੈਠ ਕੇ ਗੁਣੀ ਰਾਜਾ
ਹੇ-ਹਕਮ ਕੀਤਾ ਰਾਜੇ ਓਸ ਵੇਲੇ ਘਰ ਚਲ ਪੂਰਨ ਆਖੇ ਲਗ ਪੂਤਾ
ਕੂੰਜੀ ਲੈ ਤੂੰ ਦਸਤ ਖਜ਼ਾਨਿਆਂ ਦੀ ਹੁਣ ਬੰਨ ਤੂੰ ਰਾਜੇ ਦੀ ਪੱਗ ਪੂਤਾ
ਮੈਂ ਵੀ ਸ਼ਾਦੀਆਂ ਮਾਨਸਾਂ ਜਗ ਅੰਦਰ ਮੇਰੇ ਸੀਨੇ ਦੀ ਬੁਝ ਸੀ ਅੱਗ ਪੂਤਾ
ਕਾਦਰਯਾਰ ਰਾਜਾ ਸਲਵਾਨ ਆਖੇ ਮੈਨੂੰ ਸੌਂਤਰਾ ਸਦਸੀ ਜੱਗ ਪੂਤਾ
ਖੇ-ਖੁਸ਼ੀ ਜਹਾਨ ਦੀ ਮੈਨੂੰ ਪੂਰਨ ਆਖਦਾ ਬੰਨ ਕੇ ਰੱਖਦੇ ਹੋ
ਮੇਰੇ ਵਲੋਂ ਤਾਂ ਰਾਜ ਲੁਟਾ ਦਿਓ ਜੇਕਰ ਆਪ ਕਮਾ ਨਾ ਸਕਦੇ ਹੋ
ਜਿਨੂੰ ਦਰਦ ਜੋ ਮੈਂ ਸਮਝ ਲੀਤਾ ਤੁਸੀਂ ਤਰਲੇ ਕਰਦੇ ਮਾਰੇ ਨਕਦੇ ਹੋ
ਕਾਦਰਯਾਰ ਮੀਆ ਘਰ ਪਕਾਉਣਾ ਮੈਂ ਨਹੀਂ ਰਹਿਣਾ ਜੋੜੀ ਤੱਕ ਦੇ ਹੋ
ਦਾਵਦੇ ਇਕੇ ਨਾਥ ਦੁਆ ਪੂਰਨ ਫੇਰ ਮਾਪਿਆਂ ਨੂੰ ਇਕ ਬਚਨ ਕਹਿਸੀ
ਤਖਤ ਬਹਿਗਾ ਫੇਰ ਭਰਾ ਮੇਰਾ ਹੋਗਾ ਤੁਸਾਂ ਵਿਚੋਂ ਜੇਹੜਾ ਰਾਜ ਬਹਿਸੀ