ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(21)

ਕਾਦਰਯਾਰ ਕਹੁ ਖੋਲਕੇ ਗਲ ਸਾਰੀ ਪੂਰਨ ਕਿਸ ਤਰਾਂ ਮਾਂ ਦੇ ਦੁਖ ਵੰਡੇ
ਵਾਉ-ਵਰਤਿਆ ਕੀ ਮਾਤਾ ਨਾਲ ਤੇਰੇ ਪੂਰਨ ਆਖਿਆ ਦਸ ਖਾਂ ਸਾਰ ਮੈਨੂੰ
ਤੇਰੇ ਰੋਂਦੀ ਦੇ ਨੈਣ ਬਸੀਰ ਹੋਏ ਨਜ਼ਰ ਆਉਂਦਾ ਏਹ ਅਸਾਰ ਮੈਨੂੰ
ਕਹਿੰਦੀ ਇਛਰਾਂ ਦਰਸ਼ਨਾਂ ਫੋਲ ਬੇਟਾ ਪੁਤ੍ਰ ਪਾਯਾ ਅੰਧੇਰ ਗੁਬਾਰ ਮੈਨੂੰ
ਕਾਦਰਯਾਰ ਮੰਦੇਸਲ ਪੁਤਰਾਂ ਦੇ ਗਈ ਦਰਦ ਵਿਛੋੜ ਕੀ ਮਾਰ ਮੈਨੂੰ
ਹੇ ਹਥ ਨਾ ਆਉਂਦੇ ਮੋੲਵਮਾਤਾ ਪੂਰਨ ਮਾਂ ਕੋ ਆਖਦਾ ਰੋਇ ਨਾਹੀਂ
ਅਰਜਨ ਦਾਸ ਜਹੇ ਆਹੀਂ ਮਾਰ ਰਹੇ ਬਣਿਆ ਆਦਮੀ ਦਾ ਬੁਤ ਹੋਰ ਨਾਹੀਂ
ਕਰੇ ਰੱਬ ਨਾ ਕਿਸੇ ਨੂੰ ਸਲ ਲਗੇਨਾ ਤੂੰ ਰੋਇ ਮਾਤਾ ਦਰਦ ਫੋਲ ਨਾਹੀਂ
ਕਾਦ੍ਰਯਾਰ ਤਸਲੀਆਂ ਦੇ ਪੂਰਨ ਗਮਖਾਹ ਮਾਤਾ ਦਰਦ ਖੋਲ ਨਾਹੀਂ
ਲਾਮ-ਲਈ ਅਵਾਜ਼ ਪਛਾਣ ਮਾਤਾ ਸਚ ਆਖ ਬੇਟਾ ਕਿਓਂ ਆਇਆ ਵੇ
ਕਿਹੜਾ ਮੁਲਕ ਤੇਰਾ ਕਿਸ ਦਾ ਪੁਤ ਹੈ ਕਿਸ ਮਾਂ ਕਰਮਾਂ ਵਾਲੀ ਜਾਇਆ ਵੇ
ਅੱਖੀਂ ਦਿਸੇ ਤਾਂ ਸੂਰਤੇ ਲਭ ਲਵਾਂ ਬੋਲੀ ਵਲੋਂ ਮੈਂ ਪੁਤ ਅਜ਼ਮਾਇਆ ਵੇ
ਕਾਦਰਯਾਰ ਆਕੇ ਦਸੀ ਸਾਰ ਮੈਨੂੰ ਇਕੇ ਭੁਲੀ ਕਿ ਪੁਤ ਮਿਲਾਇਆ ਵੇ
ਅਲਫ-ਆਖਦਾ ਮਾਂ ਨੂੰ ਭੁੱਲ ਨਾਹੀਂ ਤੂੰ ਬੈਠਕੇ ਸਮਝ ਖਾਂ ਬਾਤ ਮੇਰੀ
ਟਿਲਾਂ ਮਲਕ ਤੇ ਪੁਤ ਮੈਂ ਨਾਥ ਦਾ ਹਾਂ ਏਹੋ ਜੋਗ ਕਮਾਉਣਾ ਕਾਰ ਮੇਰੀ
ਹਿੰਦ ਮੁਲਕ ਉਜੇਨਦਾ ਸੀ ਰਾਜਾ ਇਹੋ ਜਾਤ ਹੈਗੀ ਪੁਸ਼ਤਵਾਰ ਮੇਰੀ
ਕਾਦਰਯਾਰ ਮੈਂ ਪੁਤ ਸਲਵਾਨ ਦਾ ਹਾਂ ਪੂਰਨ ਨਾ ਤੇ ਜਾਤ ਪ੍ਰਵਾਂਰ ਮੇਰੀ
ਯੇ ਯਾਦ ਨਾ ਮਾਤਾ ਨੂੰ ਗਮ ਰਿਹਾ ਪਰ ਦੇਸ ਸੁਣਦਿਆਂ ਅੱਖੀਆਂ ਦੇ ਖੁਲ ਗਏ
ਸੀਨੇ ਨਾਲ ਜਾ ਭਜ ਕੇ ਲਇਓ ਸੂ ਸਭ ਦੁਖ ਤੇ ਦਰਦ ਫਿਰ ਭੁਲ ਗਏ
ਪੂਰਨ ਵੇਖਓ ਥਣੀ ਦੁਧ ਪਿਆ ਧਾਰਾਂ ਵਹਿ ਪਰਨਾ ਲੜੇ ਡੁਲ ਗਏ
ਕਾਦਰਯਾਰ ਮੀਆਂ ਰਾਣੀ ਇਛਰਾਂ ਦੇ ਸ਼ਾਨ ਸ਼ੌਕ ਖੁਸ਼ੀ ਸਭ ਖੁਲ ਗਏ


ਪੰਜਵੀਂ ਸਿਹਰਫੀ


ਅਲਫ ਆਖਦਾ ਰੱਬ ਮਿਲਾਇਆਂ ਵੇ ਬਾਰੀ ਵਹੀਂ ਮੁੜਕੇ ਪੁਤ੍ਰ ਮਾਪਿਆਂ ਨੂੰ
ਖੁਸ਼ੀ ਬਹੁਤ ਹੋਈ ਰਾਣੀ ਇੱਛਰਾਂ ਨੂੰ ਸੀਨੇ ਠੰਡੇ ਪਈ ਜਿਗਰ ਤਾਪਿਆਂ ਨੂੰ
ਪੂਰਨ ਰੋਕੇ ਓਹਦੇ ਗਲ ਲਗ ਪਛੋਤਾਉਂਦਾ ਸੁਖਨ ਅਲਾਪਿਆਂ ਨੂੰ
ਕਾਦ੍ਰਯਾਰ ਮੀਆਂ ਪੂਰਨ ਭਗਤ ਉਤੇ ਸਾਈਂ ਕ੍ਰਮ ਕੀਤਾ ਮਿਲੇ ਯਾ ਮਾਪਿਆਂ ਨੂੰ