ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(20)

ਇਕ ਬਾਲ ਮੇਰੇ ਜੰਮਿਆ ਰਾਣੀ ਸੀ ਇਛਰਾਂ ਓਸਦੀ ਸ਼ਿਕਮ ਮਾਈ
ਮਾਂ ਮਾਤ੍ਰੀ ਦੇਖ ਕੁਧ੍ਰਮ ਹੋਇਆ ਸੁਣ ਮਾਰਿਆ ਓਸਦੀ ਦਰਦ ਖਾਈ
ਕਾਦਰਯਾਰ ਅਗੇ ਪੂਰਨ ਭਗਤ ਆਖੇ ਰਾਜਾ ਮ ਝੂਠੀ ਪੁਤਰ ਦੋਸ਼ ਨਾਈ
ਫੇ-ਫੇਲਕ ਵਾਰਤਾਂ ਬਹੁਤ ਸੁਣਦਾ ਪੂਰਨ ਮਾਂ ਨੂੰ ਆਖਦਾਂ ਦੱਸ ਮਾਏ
ਸਚੋ ਸੱਚ ਬੋਲੀ ਮਾਤਾਂ ਕੌਲ ਸਾਡੇ ਝੂਠੀ ਗੱਲ ਨਾ ਕਹੀਂ ਤੂੰ ਮੂਲ ਮਾਏ
ਗੁਰੂ ਦੇਵੇਗਾ ਤੁਰਤ ਔਲਾਦ ਤੈਨੂੰ ਵਰਤੀ ਜੋ ਜ਼ਬਾਨ ਥੀ ਆਖ ਮਾਏ
ਕਾਦਰਯਾਰ ਔਲਾਦ ਦਾ ਦੁਖ ਮਦਾਂ ਰਾਣੀ ਖੋਲ ਕੇ ਭੇਤ ਜਾ ਦਸਿਆ ਏ
ਕਾਫ-ਕਹਿਰ ਹੋਇਆਂ ਤਕਸੀਰ ਮੈਥੋਂ ਲੂਣਾਂ ਖੋਲਕੇ ਸੱਚ ਸੁਣਾਇਆ ਏ
ਪੂਰਨ ਨਹੀਂ ਭੁਲਾ ਭੁਲੀ ਮੈਂ ਤੱਤੀ ਜਦ ਮਿਲਨ ਮਹਿਲਾਂ ਵਿਚ ਆਇਆ ਏ
ਗਲਾਂ ਕੀਤੀਆਂ ਮੈਂ ਬੇਹਦੀਆਂ ਮੈਂਲਾ ਤੋਹਮਤਾਂ ਲਾਲ ਗਵਾਇਆਂ ਏ
ਕਾਦਰਯਾਰ ਸਲਵਾਨ ਨੂੰ ਉਸ ਵੇਲੇ ਭਰ ਖੂਨ ਨੈਣਾਂ ਵਿਚ ਆਇਆ ਏ
ਕਾਫ ਕਰਮ ਕੀਤੇ ਤੁਧ ਆਂਪ ਸਾਰੇ ਆਖਦਾ ਏ ਹਤਿਆਰੀਏ ਨੀ
ਮੰਦਾਂ ਨਾਲ ਕਮਾਇਓਈ ਘਾਤ ਮੇਰੇ ਪੁਤ ਮਾਰਿਓਈ ਹੈਂ ਸਿਆਰੀਏ ਨੀ
ਸੂਰਤ ਦੇਖਕੇ ਆਪ ਧਰਮ ਹੋਈਓ ਤੋਹਮਤ ਦੇ ਕੇ ਮਾਰਿਓ ਡਾਰੀਏ ਨੀ
ਕਾਦਰ ਯਾਰ ਜੇ ਜਾਣਦਾ ਤਦੋਂ ਤੈਨੂੰ ਤੀਰੀ ਲੇਖ ਕਰਦਾ ਟੂਣੇਹਾਰੀਏ ਨੀ
ਲਾਂਮ ਲਿਖਿਆ ਵਰਤਿਆਂ ਨਾਲ ਉਹਦੇ ਪੂਰਨ ਆਖਿਆ ਛਡ ਸੋਗ ਰਾਜਾ
ਇਹਦੇ ਵਸ ਨਾਂਹੀ ਹੈਈ ਹਬ ਵਲੋਂ ਲਿਖਿਆਂ ਹੋਇਆਂ ਇਹ ਸੰਯੋਗ ਰਾਜਾ
ਇਕਚਾਂ ਵਲਦਾਂ ਦਾਣਾਂ ਭੁੱਖਾ ਖਾਹ ਰਾਜਾ ਜੋਧਾ ਪੁਤਰ ਤੁਸਾਂ ਘਰਹਗ ਰਾਜਾਂ
ਕਾਦਰਯਾਰ ਪਰ ਹੋਵੇਗੀ ਗਲ ਇਤਨੀ ਉਹਦੀ ਮਾਂਵਾਂ ਵਾਂਗੂੰ ਇਹ ਭੀ ਹੋਗ ਰਾਜਾਂ
ਮੀਮ ਮਿਲਣ ਆਈ ਚਲ ਇੱਛਰ ਭੀ ਲੋਕਾਂ ਆਖਿਆ ਆਯਾ ਹੈ ਸਾਧ ਕੋਈ
ਮੇਰੇ ਪੁਤ੍ਰ ਦਾ ਬਾਗ ਵੈਰਾਨ ਹੋਯਾ ਲਗਾ ਕਰਨ ਹੈ ਫੇਰ ਅਬਾਦ ਕੋਈ
ਮੈਂ ਵੀ ਲੈ ਆਵਾਂ ਦਾਰੂ ਅੱਖੀਆਂ ਦਾ ਪੂਰਨ ਛੱਡ ਗਿਆਂ ਸੁਆਦ ਕੋਈ
ਕਾਦਰਯਾਰ ਏਹ ਵੀ ਲੱਖ ਵੱਟਨੀ ਹਾਂ ਦਾਰੂ ਦੇਇ ਫਕੀਰ ਮੁਰਾਦ ਕੋਈ
ਨੂਨ ਨਜ਼ਰ ਕੀਤੀ ਪੂਰਨ ਭਗਤ ਨਾਂ ਮਾਤਾ ਆਉਂ ਦੀ ਕਿਸੇ ਹਾਲ ਮੰਦੇ
ਗਈ ਖੇੜਿਆ ਬਹੁਤ ਹੈਰਾਨ ਕੀਤੀ ਰਾਹੀ ਨਜਰਨਾਂ ਆਉਂਦਾ ਖਾਰ ਮੰਦੇ
ਪੂਰਨ ਵੇਖਕੇ ਸਹਿ ਨਾ ਸਕਿਆ ਹੈ ਰੋਇ ਉਠਿਆ ਹੋ ਅਹਿਵਾਲ ਮੰਦੇ