ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(13)

ਸੇ-ਸਾਬਤੀ ਵਿਚ ਨਾ ਰਹੀ ਓਹਦੇ ਮੈਨੂੰ ਪਕੜਕੇ ਪਾਸ ਬਹਾਨ ਲਗੀ
ਜਰਾ ਨਾਥ ਜੀ ਗਲ ਨੂੰ ਸਮਝਣਾਂ ਜੇ ਪਾੜਾ ਜਿਮੀਂ ਅਸਮਾਨ ਦਾ ਪਾਨਲਗੀ
ਕੰਨੀ ਖਿਚਕੇ ਅੰਦਰੋਂ ਬਾਹਰ ਆਂਯਾ ਜਦੋਂ ਡਿੱਠ ਮੈਂ ਧਰਮ ਗਵਾਨ ਲਗੀ
ਕਾਦਰਯਾਰ ਜਾਂ ਰਾਤ ਨੂੰ ਆਂਯਾਂ ਰਾਜਾ ਉਹਨੂੰ ਨਾਲ ਸਾਂਸ ਮਸਾਨ ਲੱਗੀ
ਜੀਮ-ਜਦੋਂ ਸੁਣੀ ਜੇ ਗੱਲ ਮੇਰੀ ਓਸੇ ਵਕਤ ਮੈਨੂੰ ਸਦਵਾਇਕੇ ਜੀ
ਕਹਿਰਵਾਨ ਹੋਯਾ ਓਸੇ ਵੇਲੇ ਧਪਾਂ ਮਾਰਿਆ ਕੋਲ ਬਹਾਇਕੇ ਜੀ
ਓਸੇ ਵਕਤ ਜਲਵਾਂਕੇ ਆਖਯਾ ਸੂ ਖੂਹ ਵਿਚ ਪਾਓ ਇਹਨੂੰ ਜਾਇਕੇ ਜੀ
ਕਾਦ੍ਰਯਾਰ ਮੈਨੂੰ ਏਸ ਅੰਦਰ ਕਰ ਗਏ ਦਾਖਲ ਇਥੇ ਆਇਕੇ ਜੀ
ਹੇ-ਹਾਲ ਸੁਣ ਕੇ ਗੁਰਾਂ ਤਾਈਂ ਕਹਿੰਦਾਂ ਵਰਤਿਆਂ ਇਹ ਨ ਜੂਲ ਮੈਨੂੰ
ਮੇਰੇ ਮਾਂ ਤੇ ਬਾਪ ਦੇ ਵਸ ਨਹੀਂ ਇਹ ਰੱਬ ਦਿਖਾਏ ਮਚੂਲ ਮੈਨੂੰ
ਕਰਮ ਕਰੋ ਭਗਵਾਨ ਦੇ ਵਾਸਤੇ ਦੀ ਹੋਵਣ ਨੈਣ ਪਰਾਣ ਵਸੂਲ ਮੈਨੂੰ
ਕਾਦਰਯਾਰ ਪੁਕਾਰਦਾ ਗੁਰਾਂ ਤਾਈਂ ਪਿਛਾ ਦੇ ਨ ਜਾਵਣਾ ਮੂਲ ਮੈਨੂੰ
ਖੇ-ਖੁਸ਼ੀ ਹੋਈ ਗੋਰਖ ਨਾਥ ਤਾਈਂ ਜਲ ਪਾਕੇ ਨੂਰ ਦਾ ਤੁਰਤ ਸੀਤਾ
ਹਥੀਂ ਅਪਨੇ ਓਮਦੇ ਮੁਖ ਪਾਤਾ ਪੜਦੇ ਖੁਲ ਰਏ ਜਦੋਂ ਘੁਟ ਪੀਤਾ
ਗੁਰੂ ਨਾਥ ਹੋਰਾਂ ਉਤੇ ਪਾ ਪੜਦਾ ਪੂਰਨ ਭਗਤ ਤਾਈਂ ਸਾਵਧਾਨ ਕੀਤਾ
ਕਾਦ੍ਰਯਾਰ ਆਖੇ ਪੂਰਨ ਭਗਤ ਤਾਈਂ ਬਚਾ ਦੁਖ ਭਰਾ ਰਬ ਦੂਰ ਕੀਤਾ
ਦਾਲ-ਦੇਣ ਲਗ ਰੁਖਸਤ ਉਸ ਵੇਲੇ ਨਾਥ ਅਖਿਆਂ ਬਚਾ ਮੁਲਕ ਜਾਓ
ਦੇਖ ਮਾਂ ਤੇ ਬਾਪ ਨੂੰ ਠੰਡ ਪਵੇ ਦੁਖ ਟੁਟਿਆਂ ਜਾਇਕੇ ਸੁਖ ਪਾਓ
ਪੂਰਨ ਆਖਿਆ ਬਹਿਸਾਬ ਗਲਾਂ ਕੰਨ ਪਾਂਟ ਮੇਰੇ ਅੰਗ ਖਾਕ ਲਾਓ
ਕਾਦਰਯਾਰ ਪੁਕਾਂਰਦਾ ਨਾਥ ਤਾਈਂ ਮੇਹਰਬਾਨਗੀ ਦੇ ਘਰ ਵਿਚ ਆਓ
ਜਾਲ-ਜ਼ਰਾ ਪਵੇ ਖਿਆਲ ਮੇਰੇ ਗੁਰੂ ਆਖਦਾ ਜੋਗ ਕਮੌਣ ਔਖਾ
ਫਾਕਾ ਫਿਕਰ ਤੇ ਸਬਰ ਕਬੂਲ ਕਰਨਾ ਦੁਨੀਆਂ ਛਡਣੀ ਤੇ ਮਰ ਜਾਣ ਔਖਾ
ਨਾਲੇ ਕਾਮ ਕ੍ਰੋਧ ਨੂੰ ਦੂਰ ਕਰਨਾ ਮਨ ਦੀ ਹਿਰਸ ਤਰੋੜਨਾ ਬਾਣ ਔਖਾ
ਕਾਦਰਯਾਰ ਕਿਹਾ ਪੂਰਨ ਭਗਤ ਤਾਈਂ ਏਸ ਰਾਂਹ ਦਾ ਮਕਸਦ ਪਾਨ ਔਖਾ
ਰੇ-ਰੋਇਕੇ ਪੂਰਨ ਨੇ ਹਥ ਜੋੜੇ ਲੜ ਛੋੜ ਤੇਰਾ ਕਿਥੇ ਜਾਵਸਾਂ ਮੈਂ
ਫਾਕਾ ਫਿਕਰ ਤੇ ਸਿਦਕ ਕਬੂਲ ਕਰਕੇ ਤੇਰੇ ਹੁਕਮ ਬਜਾਇ ਲਿਆਸਾਂ ਮੈਂ