ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(11)

ਕਰੀਏ ਕਰਮਤਾਂ ਚਲਕੇ ਆਪ ਵੇਖੋ ਕੋਈ ਆਦਮੀ ਜਾਂ ਚਿੰਨ ਭੂਤ ਸਾਯਾ
ਕਾਦਰਯਾਰ ਅਸਚਰਜ ਦੀ ਗਲ ਸੁਣਕੇ ਝੁੰਡ ਫਕੀਰਾਂ ਲੈ ਨਾਥ ਧਾਯਾ
ਨੂੰਨ-ਨਾਲ ਦੇ ਸਾਧ ਖਾਮੋਸ਼ ਹੋਏ ਨਾਥ ਪੁਛਦਾ ਆਂਪ ਖਲੋਇਕੇ ਜੀ
ਕੌਣ ਹੈਂ ਤੂ ਕੀ ਹੈ ਨਾਮ ਤੇਰਾ ਗੁਰੂ ਪੁਛਦਾ ਕਾਹਲਿਆ ਹੋਇਕੇ ਜੀ
ਬਾਰੀਂ ਵਰੀਂ ਲਗਾ ਮਥੇ ਆਦਮੀ ਦੇ ਪੂਰਨ ਬੋਲਿਆ ਸੀ ਅਗੋਂ ਰੋਕੇ ਜੀ
ਕਾਦ੍ਰਯਾਰ ਮੈਂ ਬੁਤ ਹਾਂ ਆਦਮੀ ਪੂਰਨ ਬੋਲਿਆ ਸੀ ਅਗੋਂ ਰੋਕੇ ਜੀ
ਵਾਓ-ਵਾਸਤਾ ਪਾਕੇ ਕਹੇ ਪੂਰਨ ਮੰਨੋਂ ਸਾਈਂ ਦੇ ਨਾਮ ਸਵਾਲ ਮੇਰਾ
ਅਹਿਲ ਤਰਸ ਹੋ ਸਾਂਈ ਦੇ ਰੂਪ ਤੁਸੀਂ ਬਾਹਰ ਕਢਕੇ ਪੁਛਲੋਂ ਹਾਲ ਮੇਰਾ
ਜੋ ਵਰਤੀ ਹੈ ਆਖ ਸੁਨਾਵਸਾਂ ਮੈਂ ਜਿਸ ਕਾਰਨ ਹੋਯਾ ਇਹ ਹਾਲ ਮੇਰਾ
ਕਾਦਰਯਾਰ ਲੇਖ ਵਿਚ ਇਕ ਨਾਵਾਂ ਸੋਈ ਦਸਦਿਓ ਗੈਰ ਸਾਲ ਮੇਰਾ
ਹੇ-ਹਸਕੇ ਨਾਥ ਨੇ ਹੁਕਮ ਕੀਤਾ ਵਹਿੰਗੀ ਤੁਰਤ ਬਹਾਂਵਦੇ ਬੰਨ ਚੇਲੇ
ਪੂਰਨ ਬਾਹਰ ਆਯਾ ਗੁਰਾਂਲੋਥ ਡਿਠੀ ਜਿਵੇਂ ਘਾਲ ਕੀਤਾ ਵਿਚ ਬੇਲੇ
ਸੋਹਣੀ ਸੂਰਤ ਦੇ ਵਿਚ ਨ ਫਰਕ ਕੋਈ ਸਿਰ ਫੇਰਿਆ ਗੁਰਾਂ ਨੇ ਉਸ ਵੇਲੇ
ਕਾਦਰਯਾਰ ਭਗਵਾਨ ਨੂੰ ਯਾਦ ਕਰਦਾ ਸਾਈਂ ਹੈ ਜੋ ਏਸਦੇ ਜ਼ਖਮ ਮੇਲੇ
ਲਾਮ ਲੋਥ ਚੁਕਾਂਕੇ ਗੁਰਾਂ ਓਥੋਂ ਪੂਰਨ ਭਗਤ ਨੂੰ ਆਂਦਾ ਨੇ ਵਿਚ ਡੇਰੇ
ਬੈਠੇ ਨਾਲ ਤਾਕੀਦ ਦੇ ਪੁਛਦੇ ਨੇ ਕੇਹੜੇ ਸ਼ਹਿਰ ਮੇ ਲੜਕਿਆਂ ਘਰ ਤੇਰੇ
ਕੀਹ ਨਾਮ ਤੇਰੇ ਕਿਸਦਾ ਪੁਤਰ ਹੈਂ ਤੂੰ ਕਿਸ ਖੂਹ ਪਾਇਆ ਵਢ ਹਥ ਤੇਰੇ
ਕਾਦਰਯਾਰ ਪੂਰਨ ਕਹਿੰਦਾ ਗੁਰਾਂ ਤਾਈਂ ਰੱਬ ਜਾਣਦਾ ਜੋ ਵਰਤੀ ਨਾਲ ਮੇਰੇ
ਅਲਫ਼-ਆਖਦਾ ਸ਼ੈਹਰ ਉਜੈਨ ਮੇਰਾ ਰਾਜਾ ਬਿਕ੍ਰਮਾਜੀਤ ਦੀ ਵਲ ਹੈ ਜੀ
ਏਸ ਮੁਲਕ ਆਯਾ ਸਾਡਾ ਬਾਪ ਦਾਦਾ ਸਯਾਲ ਕੋਟ ਬੈਠਾ ਠਾਣਾ ਮੱਲ ਹੈ ਜੀ
ਪੂਰਨ ਨਾਮ ਤੇ ਪੁਤਰ ਸਲਵਾਨ ਦਾ ਮੈਂਜਿਸ ਵਢ ਸੁਟਿਆ ਡੱਲ ਹੈ ਜੀ
ਕਾਦਰਯਾਰ ਜੇ ਆਪਣਾ ਆਪ ਦਸੋ ਅਗੋਂ ਤਦੋ ਮੈਂ ਫੋਲਦਾ ਗੱਲ ਹੈ ਜੀ
ਯੇ-ਯਾਦ ਕਰ ਚੇਲੜਾ ਕਹੇ ਅਗੇਂ ਗੁਰੂ ਨਾਥ ਹੈ ਰੱਬ ਦਾ ਸੰਤ ਭਾਰਾ
ਕੁਝ ਮੰਗ ਲੈ ਬੇਪ੍ਰਾਨਿਆਂ ਓਇ ਟਿਲੇਵਾਲਾ ਹੈ ਸਾਈਂ ਦਾ ਸੰਤ ਭਾਰਾਂ
ਏਹਦਾ ਜੋਗ ਦਰਗਾਹ ਮਨਜ਼ੂਰ ਹੋਇਆ ਮੱਥਾ ਟੇਕਦਾ ਕੁਲ ਜਹਾਨ ਸਾਰਾ
ਕਾਦਰਯਾਂਰ ਫਕੀਰਾਂਦੀ ਗਲ ਸੁਣਦੇ ਪਵੇ ਪੈਰੀਂ ਹੋਵੇ ਮਿੰਨਤ ਦਾਰਾ