ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/93

ਮੁੜ ਨਾ ਜੁੜਨੇ ਲਈ
ਨਾ ਅੱਖ ਰੋਈ
ਮੇਰੀ ਮਹਿਬੂਬ ਵੀ ਵਿਛੜੀ
ਓਦੋਂ ਵੀ ਜਗ ਦਿਖਾਵੇ ਲਈ ਨਾ ਅੱਖ ਰੋਈ

-ਸੰਗੀਸਾਥੀ, 1973

ਪਾਸ਼ ਦੀ ਪਿਆਰ ਕਵਿਤਾ ਅਪਣੇ ਸਮਕਾਲੀਆਂ ਨਾਲ਼ੋਂ ਕਈ ਲਿਹਾਜ਼ ਨਾਲ਼ ਵੱਖਰੀ ਹੈ । ਇਹਦੀ ਕਵਿਤਾ ਵਿਚ ਪਿਆਰ ਦਾ ਝੋਰਾ, ਤਰਸੇਵਾਂ ਤੇ ਤਰਲਾ ਨਹੀਂ ਹੈ। ਇਹ ਕਮਲਾਦਾਸ ਤੇ ਪਾਬਲੋ ਨਰੂਦਾ ਦੀ ਕਵਿਤਾ ਵਰਗੀ ਇੰਦਰਿਆਵੀ (ਸੈਂਸੁਅਸ) ਕਵਿਤਾ ਲਿਖਣਾ ਚਾਹੁੰਦਾ ਸੀ । ਇਨ੍ਹਾਂ ਦੇ ਝਲਕਾਰੇ ਇਹਦੀ ਕਵਿਤਾ ਚ ਕਿਤੇ ਕਿਤੇ ਨਜ਼ਰ ਆਉਂਦੇ ਹਨ। ਇਹਨੇ ਹੁਣ ਮੈਂ ਵਿਦਾ ਹੁੰਦਾ ਹਾਂ ਕਵਿਤਾ ਵਿਚ ਲਿਖਿਆ:

ਮੈਂ ਤੈਨੂੰ ਕਿਸਤਰ੍ਹਾਂ ਝਿੰਮਣਾਂ ਦੇ ਅੰਦਰ ਪਾਲ ਕੇ ਜਵਾਨ ਕੀਤਾ
...ਮੇਰੀਆਂ ਨਜ਼ਰਾਂ ਨੇ ਕੀ ਕੁਝ ਨਹੀਂ ਕੀਤਾ
ਤੇਰੇ ਨਕਸ਼ਾਂ ਦੀ ਧਾਰ ਬੰਨ੍ਹਣ ਵਿਚ
ਕਿ ਮੇਰੇ ਚੁੰਮਣਾਂ ਨੇ
ਕਿੰਨਾ ਖ਼ੂਬਸੂਰਤ ਕਰ ਦਿੱਤਾ ਤੇਰਾ ਚਿਹਰਾ

ਇਸ ਕਵਿਤਾ ਵਿਚ ਕਵੀ ਕਹਿੰਦਾ ਹੈ ਕਿ ਪਿਆਰ ਤੇ ਕਵਿਤਾ ਨਸੱਤੀ ਹੋ ਗਈ ਹੈ; ਤੇ ਹੁਣ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ ਹਥਿਆਰਬੰਦ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ! ਯਾਦ ਰਹੇ, ਇਹ ਕਵਿਤਾ ਨਕਸਲੀ ਲਹਿਰ ਦੇ ਖੇਰੂੰ ਖੇਰੂੰ ਹੋਣ ਤੋਂ ਬਾਅਦ ਦੀ ਲਿਖੀ ਕਵਿਤਾ ਹੈ। ਇਹ ਜਦ 1976 ਵਿਚ ਪਹਿਲੀ ਵਾਰ ਹੇਮ ਜਯੋਤੀ ਵਿਚ ਛਪੀ ਸੀ, ਤਾਂ ਕਿਸੇ ਇਸਤਰੀ ਆਲੋਚਕ ਨੇ ਲਿਖਿਆ ਸੀ ਕਿ ਇਹ ਮੋਹਨ ਸਿੰਘ ਦੀ ਵਾਗਾਂ ਛੱਡ ਦੇ...ਵਾਲ਼ੀ ਕਵਿਤਾ ਦਾ ਦੂਸਰਾ ਐਡੀਸ਼ਨ ਹੈ। ਇਹੋ ਜਿਹੀ ਗੱਲ