ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/89

ਕਰ ਸਕਦਾ ਹੈ।

ਇਹ ਸੋਚਣ ਵਾਲ਼ੀ ਗੱਲ ਹੈ, ਇਸ ਕਿਸਮ ਦੀ ਕਵਿਤਾ ਖ਼ਾਲਸਤਾਨੀ ਲਹਿਰ ਦੌਰਾਨ ਕਿਉਂ ਨਹੀਂ ਲਿਖੀ ਗਈ?

III

ਜੁਝਾਰ ਕਵਿਤਾ ਦੀ ਪ੍ਰੇਰਣਾ 1967 ਵਿਚ ਬੰਗਾਲ ਦੇ ਦਾਰਜੀਲਿੰਗ ਜ਼ਿਲੇ ਦੀ ਨਕਸਲਬਾੜੀ ਤਹਿਸੀਲ ਦੇ ਆਦਿਵਾਸੀਆਂ ਦੀ ਚਾਰੂ ਮਜੂਮਦਾਰ ਦੀ ਅਗਵਾਈ ਹੇਠ ਚੱਲੀ ਸਿਆਸੀ ਲਹਿਰ ਸੀ। ਉਹ ਦੌਰ ਵੀਅਤਨਾਮ 'ਤੇ ਤੀਜੀ ਦੁਨੀਆ ਦੇ ਦੇਸਾਂ ਵਿਚ ਚਲ ਰਹੀਆਂ ਮੁਕਤੀ ਲਹਿਰਾਂ ਦੀ ਚੜ੍ਹਤ ਦਾ ਵੀ ਦੌਰ ਸੀ। ਓਦੋਂ ਦੇ ਉਤਸਾਹ ਨੂੰ ਲਾਲ ਸਿੰਘ ਦਿਲ ਨੇ ਅਪਣੀ ਆਤਮਕਥਾ ਦਾਸਤਾਨ ਵਿਚ ਇੰਜ ਬਿਆਨ ਕੀਤਾ ਹੈ:

ਨਕਸਲਬਾੜੀ ਦੀ ਖ਼ਬਰ ਅੱਗ ਵਾਂਗ ਫੈਲ ਗਈ। ਮੈਂ
ਓਦੋਂ ਮਜ਼ਦੂਰੀ ਕਰਦਾ ਸੀ। ਭਾਰ ਢੋਂਦੇ ਸਮੇਂ ਪੌੜੀਆਂ ਚੜ੍ਹਦੇ
ਉਤਰਦੇ ਸਮੇਂ ਅਜੀਬ ਸ਼ਕਤੀ ਅਪਣੇ ਵਿਚ ਮਹਿਸੂਸ ਹੋ ਰਹੀ
ਸੀ। ਜੋ ਕੁਝ ਮੈਂ ਵੀਅਤਨਾਮ ਜਾ ਕੇ ਨਹੀਂ ਸੀ ਕਰ ਸਕਿਆ,
ਉਹ ਏਥੇ ਹੀ ਕਰ ਸਕਣ ਦਾ ਮੌਕਾ ਨੇੜੇ ਆ ਰਿਹਾ ਸੀ।

ਸਾਰੇ ਪ੍ਰਮੁੱਖ ਜੁਝਾਰ ਕਵੀ ਸਰਗਰਮ ਸਿਆਸੀ ਸ਼ਿਰਕਤ ਕਾਰਣ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋ ਕੇ ਮਸ਼ਹੂਰ ਹੋਏ ਤੇ ਨਾਇਕ ਬਣੇ। ਪਾਸ਼ ਇਸ ਹਾਲਤ ਨੂੰ ਏਸ ਤਰ੍ਹਾਂ ਦਸਦਾ ਹੈ:

ਪਹਿਲਾਂ ਪਹਿਲਾਂ ਸਾਡੇ ਕੋਲ ਕਾਹਲ ਸੀ, ਲਹਿਰ ਦਾ ਸ਼ੋਰ ਸੀ,
ਵਿਚਾਰਧਾਰਾ ਦੀ ਤੱਤਭੜੱਥੀ ਸਮਝ ਸੀ...ਵਰਤਮਾਨ ਸੰਘਰਸ਼ ਦੇ