ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/88

ਲਾਲ ਸਿੰਘ ਦਿਲ ਨੇ ਵੀ ਇਕ-ਦੋ ਕਵਿਤਾਵਾਂ ਵਿਚ ਸਿੱਖ ਵਿਰਸੇ ਦੇ ਹਵਾਲੇ ਦਿੱਤੇ, ਪਰ ਹੋਰ ਕਵੀਆਂ ਜਿੰਨੀ ਖ਼ਬਤ ਨਾਲ਼ ਨਹੀਂ:

ਕਿਸਾਨ ਤੁਰ ਪਏ ਹਨ
ਰਾਹਾਂ 'ਤੇ ਉਘੜ ਆਈ ਹੈ
ਗੋਬਿੰਦ ਸਿੰਘ ਦੇ ਘੋੜਿਆਂ ਦੀ ਪੈੜ
ਚੰਨ ਅਪਣਾ ਨਿੱਕਾ ਪੰਧ ਮੁਕਾ ਬੈਠਾ ਹੈ
...ਜ਼ੰਜੀਰਾਂ ਨੇ ਬੰਨ੍ਹ ਲਿਆ
ਦੇਗ਼ਾਂ, ਤਵੀਆਂ ਤੇ ਆਰਿਆਂ ਦਾ ਇਤਿਹਾਸ

- ਸਤਲੁਜ ਦੀ ਹਵਾ, 1971

ਸੰਤ ਰਾਮ ਉਦਾਸੀ ਤਾਂ ਪਰਵਾਨ ਚੜ੍ਹਿਆ ਹੀ ਗੁਰਦੁਆਰਿਆਂ ਦੇ ਦੀਵਾਨਾਂ ਦੀਆਂ ਸਟੇਜਾਂ 'ਤੇ ਸੀ।

ਅੱਠ ਸਾਲਾਂ ਪਿੱਛੋਂ ਛਪੀ ਅਪਣੀ ਤੀਸਰੀ ਕਿਤਾਬ ਸਾਡੇ ਸਮਿਆਂ ਵਿਚ ਪਾਸ਼ ਨੇ ਸਿੱਖ ਇਤਿਹਾਸ ਦੇ ਜੋਗਾ ਸਿੰਘ ਦੇ ਪ੍ਰਸੰਗ ਨੂੰ ਪਹਿਲਾਂ ਵਾਂਙ ਉਂਜ ਦਾ ਉਂਜ ਵਰਤਣ ਦੀ ਥਾਂ ਉਹਨੂੰ ਅੱਜ ਦੇ ਦੌਰ ਦਾ ਜੋਗਾ ਸਿੰਘ ਇੰਜ ਬਣਾ ਕੇ ਪੇਸ਼ ਕੀਤਾ ਕਿ ਹੁਣ ਉਸ ਵਿਚ ਪੂਰਨ ਸ਼ਰਧਾ ਨਹੀਂ; ਸਗੋਂ ਹੁਣ ਉਹ ਦੁਬਿਧਾ ਦਾ ਮਾਰਿਆ ਬੰਦਾ ਹੈ; ਕਿਉਂਕਿ ਹੁਣ ‘ਯੁੱਧ ਸੰਪੂਰਣ ਤੇ ਇਕਹਰਾ ਆਦਰਸ਼’ ਨਹੀਂ ਰਿਹਾ। ਇਹ ਵੀਹਵੀਂ ਸਦੀ ਦਾ ਜੋਗਾ ਸਿੰਘ ਪਾਸ਼ ਆਪ ਹੀ ਹੈ| ਇਹਦਾ ਜ਼ਿਕਰ ਤੇ ਉਸ ਕਵਿਤਾ ਦੀ ਵਿਆਖਿਆ ਇਹਨੇ ਅਗਸਤ 1982 ਵਿਚ ਦਰਸ਼ਨ ਬੁਲੰਦਵੀ ਨੂੰ ਚਿੱਠੀ ਲਿਖ ਕੇ ਕੀਤੀ ਸੀ:

ਕ੍ਰਾਂਤੀਕਾਰੀ ਲਹਿਰ ਵਿਚ ਨਾ ਜਿੱਤਿਆ ਨਾ ਹਾਰਿਆ ਇਹ ਜੋਗਾ
ਸਿੰਘ ਮੈਂ ਹਾਂ। ਭਾਵੇਂ ਇਹ ਜੋਗਾ ਸਿੰਘ ਵੀ ਸਤਾਰਵੀਂ ਸਦੀ ਦੇ
ਜੋਗਾ ਸਿੰਘ ਵਾਂਗ ਹੀ ਤਿਆਰ ਬਰ ਤਿਆਰ ਹੁਕਮ ਦਾ ਬੱਧਾ
ਹੈ, ਪਰ ਉਹ ਸਵੈ-ਪੜਚੋਲ ਨਹੀਂ ਸੀ ਕਰ ਸਕਦਾ, ਜੋ ਇਹ