ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/87

...
ਅੱਜ ਗੁਰੂ ਦੇ ਪੁਤਰਾਂ ਨੇ ਪ੍ਰਣ ਕੀਤਾ ਹੈ
ਅੱਜ ਗੁਰੂ ਦੇ ਖ਼ਾਲਸੇ ਨੇ ਕਸਮ ਖਾਧੀ ਹੈ
ਜੈਕਾਰਾ ਧਰਮਯੁਧ ਦਾ ਨਾਅਰਾ ਲੋਕਯੁਧ ਦਾ ਗੂੰਜੇਗਾ ਤਦ ਵੀ

- ਸੰਗੀਸਾਥੀ, 1973

ਇਸਤੋਂ ਬਾਅਦ ਪਾਸ਼ ਤੇ ਗੁਰਦੀਪ ਗਰੇਵਾਲ ਨੇ ਨਕਸਲੀਆਂ ਨੂੰ ਸਿੱਖ ਧਰਮ ਦੇ ਅਸਲ ਵਾਰਿਸ ਬਣਾ ਕੇ ਇੰਜ ਪੇਸ਼ ਕੀਤਾ:

ਪਰ ਗੁਰੂ! ਉਹ ਸਿੰਘ ਕੌਣ ਹਨ
ਜਿਨ੍ਹਾਂ ਬੇਦਾਵਾ ਨਹੀਂ ਲਿਖਿਆ
ਤੇ ਅੱਜ ਵੀ ਹਰ ਜੇਲ ਹਰ ਇੰਟੈਰੋਗੇਸ਼ਨ ਸੈਂਟਰ ਨੂੰ
ਸਰਹੰਦ ਦੀ ਕੰਧ
ਤੇ ਆਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ
ਉਹ ਹੜ੍ਹਿਆਈ ਸਰਸਾ ਵਿਚੋਂ ਟੁਭੀ ਮਾਰ ਕੇ
ਤੇਰੇ ਗ੍ਰੰਥ ਕਢਣ ਗਏ ਹਨ

- ਲੋਹਕਥਾ, 1970

ਕੌਣ ਨੇ ਇਹ ਨਾਨਕ ਤੇ ਗੋਬਿੰਦ ਦੇ ਵਾਰਿਸ
ਜੋ ਹੁਕਮ ਦੇਂਦੇ ਨੇ
ਓਹੀਓ ਆਵਾਜ਼ ਕਤਲ ਕਰ ਦੇਵੋ
ਜੋ ਮੱਕੇ ਤੇ ਕਰਤਾਰਪੁਰ ਚ ਗੂੰਜੀ ਸੀ
ਜੋ ਮਾਛੀਵਾੜੇ ਚ ਅੱਜ ਵੀ ਸੁਣੀਂਦੀ ਹੈ
ਪਰ ਸਾਡੇ ਚਿਹਰਿਆਂ 'ਤੇ ਪਸਰੀ ਮੁਸਕਰਾਹਟ
ਸੌ ਪਰਦੇ ਚੀਰ ਕੇ ਵੀ ਬੋਲਦੀ ਹੈ
ਕਿ ਮਨੀ ਸਿੰਘ ਅਜੇ ਤੀਕ ਵੀ ਮਰਿਆ ਨਹੀਂ

- ਸਫ਼ਰ ਦੇ ਬੋਲ, ਗਰੇਵਾਲ, 1971