ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/73

ਨੁੰਮਾਇੰਦਾ ਕਵੀ’ ਬਣਾ ਕੇ ਪੇਸ਼ ਕੀਤਾ ਗਿਆ। ਆਰਥਿਕ ਤਬਕਾਤੀ ਖ਼ਾਨਿਆਂ ਵਿਚ ਪਾਸ਼ ਨੂੰ ਜਾਂ ਕਿਸੇ ਹੋਰ ਨੂੰ ਰਖਣ ਨਾਲ਼਼ ਨਿਆਂ ਨਹੀਂ ਹੋ ਸਕਦਾ। ਇਹ ਸਿਰੇ ਦੀ ਸਿੱਧੜ ਆਲੋਚਨਾ ਹੈ। ਇਤਾਲਵੀ ਮਾਰਕਸੀ ਚਿੰਤਕ ਅਨਤੋਨੀਓ ਲੈਬਰੀਓਲਾ ਨੇ ਮਾਰਕਸੀ ਸਿਧਾਂਤ ਨੂੰ ਆਰਥਿਕ ਖ਼ਾਨਿਆਂ ਚ ਰਖਣ ਵਾਲ਼ਿਆਂ ਨੂੰ 1908 ਵਿਚ ਘਰੇਸਣੀ ਦਿੱਤੀ ਸੀ:

ਮੂਰਖ ਇਸ ਵਿਧੀ ਨਾਲ਼ ਸਾਰੇ ਇਤਿਹਾਸ ਨੂੰ ਵਪਾਰੀਆਂ ਦਾ
ਖਾਤਾ ਬਣਾ ਦੇਣਗੇ ਅਤੇ ਆਖ਼ਰ ਦਾਂਤੇ ਦੀ ਕਿਰਤ
ਡੀਵਾਈਨ ਕੌਮੇਡੀ ਨੂੰ ਕਪੜੇ ਦੇ ਟੋਟਿਆਂ ਦਾ ਵਹੀਖਾਤਾ
ਬਣਾ ਕੇ ਪੇਸ਼ ਕਰਨਗੇ, ਜਿਨ੍ਹਾਂ ਨੂੰ ਵੇਚ ਵੇਚ ਫ਼ਲੋਰੈਂਸ ਦੇ
ਠੱਗ ਵਪਾਰੀ ਅੰਨ੍ਹੀ ਕਮਾਈ ਕਰਦੇ ਹੁੰਦੇ ਸੀ।

ਮਾਰਕਸ ਦਰਅਸਲ ਆਰਥਿਕ ਬੁਨਿਆਦ ਤੇ ਉਸਾਰ ਦੇ ਆਪਸੀ ਰਿਸ਼ਤੇ ਨੂੰ ਗੁੰਝਲ਼ਦਾਰ ਰਿਸ਼ਤਾ ਦਸਦਾ ਹੈ, ਸਿੱਧ-ਪੱਧਰਾ ਨਹੀਂ। ਪਾਸ਼ ਦੀ ਕਵਿਤਾ ਕੁਝ ਮਰਲੇ ਖੱਤਿਆਂ, ਹਾੜੀ ਸੌਣੀ ਦਾ, ਪਟਵਾਰੀ ਜਾਂ ਸ਼ਾਹ ਕਰਾੜ ਦੇ ਕਾਗ਼ਜ਼ਾਂ ਵਹੀਆਂ ਚ ਦਰਜ ਹਿੰਦਸਿਆਂ ਦਾ ਬਿਆਨ ਨਹੀਂ; ਸਗੋਂ ਮਿਹਨਤਕਸ਼ ਬੰਦੇ ਦੀ ਰੂਹ ਦਾ, ਇਹਦੇ ਨਿਤ ਦੇ ਜੀਣ ਦੀ ਜੱਦੋਜਹਿਦ ਦੀ ਕਹਾਣੀ ਹੈ। ਪਾਸ਼ ਤੋਂ ਪਹਿਲਾਂ ਸਾਰੇ ਕਵੀ ਛੋਟੀ ਕਿਸਾਨੀ ਦੇ ਹੀ ਸ਼ਾਇਰ ਸਨ; ਪਰ ਉਨ੍ਹਾਂ ਦਾ ਇਕ ਵੀ ਮਿਸਰਾ ਕਿਸੇ ਨੂੰ ਯਾਦ ਨਹੀਂ। ਕਿਸਾਨ ਸਭਾ ਦਾ ਹਰ ਮੈਂਬਰ ਕਵੀ ਨਹੀਂ ਹੁੰਦਾ ਤੇ ਨਾ ਹਰ ਕਮਿਊਨਿਸਟ ਸ਼ਾਇਰ ਹੁੰਦਾ ਹੈ।

ਅੱਥਰਾ ਰੋਹ ਜੁਝਾਰ ਕਵਿਤਾ ਦਾ ਸ਼ੋਖ਼ ਪਹਿਲੂ ਸੀ| ਇਸ ਰੋਹ ਨੂੰ ਜ਼ਾਤੀ ਦਹਸ਼ਤਪਸੰਦ ਚਾਰੂਵਾਦੀ ਦੌਰ ਵਿਚ ਚੱਲੇ ਅਖੌਤੀ ਕਲਚਰਲ ਇਨਕਲਾਬ ਦੇ ਹਵਾਲੇ ਨਾਲ਼ ਸਮਝਿਆ ਜਾ ਸਕਦਾ ਹੈ। ਓਦੋਂ ਪਾਸ਼ ਨੂੰ, ਹੋਰ ਸਾਰੇ ਕਵੀਆਂ ਤੇ ਕਾਰਕੁੰਨਾਂ ਨੂੰ ਲਾਇਬ੍ਰੇਰੀਆਂ ਲੂਹਣ ਵਾਲ਼ੀ ਅਤੇ