ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/67

ਨਕਸਲਬਾੜੀ ਦੌਰ ਦੀ ਪੰਜਾਬੀ ਜੁਝਾਰ ਕਵਿਤਾ ਸਾਡਾ ਵਿਰਸਾ ਹੈ। ਇਹ ਕਵਿਤਾ ਦੁਨੀਆ ਦੇ ਇਨਕਲਾਬੀ ਸਾਹਿਤ ਦਾ ਸਹਿਜ ਅੰਗ ਹੈ। ਪੰਜਾਬ ਵਿਚ ਨਕਸਲਬਾੜੀ ਲਹਿਰ ਬੰਗਾਲੋਂ ਧੂਹ ਕੇ ਲਿਆਂਦੀ ਗਈ ਸੀ। ਇਸ ਲਈ ਇਹਦੀ ਕੋਈ ਸਿਆਸੀ ਪ੍ਰਾਪਤੀ ਤਾਂ ਕੋਈ ਨਹੀਂ ਹੋਈ, ਸਾਹਿਤਕ ਪ੍ਰਾਪਤੀ ਜ਼ਰੂਰ ਹੋਈ। ਇਸ ਲਹਿਰ ਵਿਚ ਸਰਗਰਮ ਜਾਂ ਇਸ ਤੋਂ ਪਰੇ ਕਵੀਆਂ ਨੇ ਪੰਜਾਬੀ ਸਾਹਿਤ ਵਿਚ ਆਈ ਸਾਲਾਂ ਦੀ ਖੜੋਤ ਨੂੰ ਇੱਕੋ ਹਲੂਣੇ ਨਾਲ਼ ਤੋੜ ਦਿੱਤਾ। ਹਿੰਦੁਸਤਾਨ ਵਿਚ ਸੰਨ 1936 ਵਿਚ ਸ਼ੁਰੂ ਹੋਈ ਅਦਬੀ ਤਰੱਕੀਪਸੰਦ ਲਹਿਰ ਸੱਠਾਂ ਵਿਚ ਆ ਕੇ ਮੱਠੀ ਪੈ ਗਈ ਸੀ। ਅਖੌਤੀ ਪ੍ਰਯੋਗਸ਼ੀਲ ਲਹਿਰ ਨੇ ਕੋਈ ਦਸ ਸਾਲ ਪਿੜ ਮੱਲੀ ਰੱਖਿਆ। ਰੂਪ ਵਜੋਂ ਆਧੁਨਿਕ ਲਗਦੀ ਇਹ ਲਹਿਰ ਯੂਰਪ ਅਮਰੀਕਾ ਦੇ ਬੁਰਯਵਾ ਅਖ਼ਲਾਕੀ ਨਿਘਾਰ ਦੀ ਪਿਉਂਦ ਭਾਰਤੀ ਸਾਹਿਤ ਦੇ ਨਰੋਏ ਦਰੱਖ਼ਤ 'ਤੇ ਲਾਉਣਾ ਚਾਹੁੰਦੀ ਸੀ। ਸੰਸਾਰ ਇਨਕਲਾਬੀ ਲਹਿਰ ਦੀ ਚੜ੍ਹਤ (ਲਾਤੀਨੀ ਅਮਰੀਕਾ, ਅਫ਼ਰੀਕਾ, ਵੀਅਤਨਾਮ ਤੇ 1968 ਦੇ ਪੈਰਿਸ) ਤੇ ਨਕਸਲਬਾੜੀ ਦਾ ਪ੍ਰੇਰਿਆ ਪੰਜਾਬੀ ਦਾ ਪਹਿਲਾ ਸਾਹਿਤਕ ਅੰਡਰਗਰਾਊਂਡ ਪਰਚਾ ਦਸਤਾਵੇਜ਼ ਛਪਣਾ ਸ਼ੁਰੂ ਹੋਇਆ। ਇਸ ਪਰਚੇ ਵਿਚ ਛਪਣ ਵਾਲ਼ੇ ਕਵੀ ਲਾਲ ਸਿੰਘ ਦਿਲ, ਪਾਸ਼, ਸੰਤ ਰਾਮ ਉਦਾਸੀ ਅੱਗੇ ਚਲ ਕੇ ਇਸ ਦੌਰ ਦੇ ਪ੍ਰਮੁੱਖ ਕਵੀ ਮੰਨੇ ਗਏ।

ਪੰਜਾਬੀ ਕਵਿਤਾ ਦੀ ਰੀਤ ਚਾਲੂ ਵਿਹਾਰ ਤੇ ਵੇਲੇ ਦੀ ਹਕੂਮਤ ਨਾਬਰੀ ਵਾਲ਼ੀ ਹੈ। ਪਿਛਲੀ ਸਦੀ ਵਿਚ ਸ਼ਾਹ ਮੁਹੰਮਦ ਦੀ ਕਵਿਤਾ ਨਾਲ਼ ਪੰਜਾਬੀ ਸਾਹਿਤ ਦਾ ਸਰੂਪ ਕੌਮੀ ਹੋ ਗਿਆ ਸੀ, ਜਿਹਦਾ ਸਿਖਰ ਇਸ ਸਦੀ ਦੇ ਸ਼ੁਰੂ ਵਿਚ ਚੱਲੀ ਗ਼ਦਰ ਲਹਿਰ ਦੀ ਇਨਕਲਾਬੀ ਕਵਿਤਾ ਸੀ। ਇਸ ਕਵਿਤਾ ਵਿਚ ਨਿਰੀ ਨਾਬਰੀ ਨਹੀਂ ਸੀ, ਸਗੋਂ ਕਿਰਤੀ ਕਿਸਾਨਾਂ ਦੇ ਅਪਣੇ ਰਾਜ ਦੇ ਕਾਇਮ ਹੋਣ ਦਾ ਆਸ਼ਾਵਾਦ ਵੀ ਸੀ। ਕਿਰਤੀ ਕਿਸਾਨ ਲਹਿਰ ਨੇ ਲਹੌਰੀ ਰਾਮ ਪ੍ਰਦੇਸੀ, ਸਰਦਾਰਾ ਸਿੰਘ ਯੂਥਪ, ਲਾਲ ਸਿੰਘ ਕੰਵਰ, ਹੀਰਾ ਸਿੰਘ ਦਰਦ, ਲੱਖਾ ਸਿੰਘ ਜੌਹਰ, ਮਹੈਣ ਸਿੰਘ ਅਨਪੜ੍ਹ,