ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/63


ਦੋਸਤ ਇਹਨੂੰ ਸਮਝਣ ਦਾ ਦਾਅਵਾ ਕਰਦੇ ਨੇ, ਉਹ ਝੂਠ ਬੋਲਦੇ ਲਗਦੇ ਨੇ। ਮੇਰਾ ਖ਼ਿਆਲ ਏ ਕਿ ਘਟਨਾਵਾਂ ਬੀਤਣ 'ਤੇ ਹੀ ਉਨ੍ਹਾਂ ਦੀ ਸਮਝ ਆਉਣ ਲਗਦੀ ਏ। ਉਹਦੇ ਪ੍ਰਭਾਵ ਬੰਦਿਆਂ ਦੇ ਵਿਹਾਰ ਚੋਂ 50 ਵਰ੍ਹਿਆਂ ਤਕ ਲਭਦੇ ਰਹਿੰਦੇ ਨੇ। ਏਸੇ ਤਰ੍ਹਾਂ ਸਾਹਿਤ ਚ ਲੱਭਦੇ ਨੇ। 47 ਦੇ ਫ਼ਸਾਦਾਂ ਦੇ ਪ੍ਰਭਾਵ ਮੇਰੇ ਅੱਜ ਦੇ ਸਾਹਿਤ ਚ ਵੀ ਲੱਭੇ ਜਾ ਸਕਦੇ ਨੇ। 84 ਦੇ ਹਾਲਾਤ ਤਾਂ ਹਾਲੇ ਜਾਰੀ ਨੇ। ਸਾਹਿਤ ਤੋਂ ਏਡੀ ਕਾਹਲ਼ ਦੀ ਆਸ ਨਹੀਂ ਕਰਨੀ ਚਾਹੀਦੀ।

ਮੇਰਾ ਤਾਂ ਸਾਹਿਤ ਦੀ ਸ਼ਕਤੀ ਦਾ ਭੁਲੇਖਾ ਖ਼ਤਮ ਹੋ ਗਿਆ ਏ। ਸਾਹਿਤ ਸਮਾਜ ਨੂੰ ਬਦਲਣ ਲਈ ਜੋ ਕੁਝ ਅੱਧੀ ਸਦੀ ਚ ਕਰਦਾ ਏ, ਸਿਆਸਤਦਾਨ ਉਹ ਇਕ ਵਰ੍ਹੇ ਚ ਕਰ ਸਕਦੇ ਨੇ। ਸਾਹਿਤ ਦਾ ਰੋਲ ਤਾਂ ਮਾੜੇ ਸਹਾਇਕ ਜਿਹਾ ਏ। ਪੰਜਾਬ ਵਿਚ ਅਗਾਂਹਵਧੂ ਸਾਹਿਤਕ ਲਹਿਰ ਨੇ ਪਿਛਲੇ 45 ਵਰ੍ਹਿਆਂ ਚ ਜਿਹੜੀਆਂ ਮੱਲਾਂ ਮਾਰੀਆਂ ਸਨ, ਉਹ ਫ਼ਿਰਕੂ ਸਿਆਸਤ ਨੇ ਸਿਰਫ਼ ਦੋ ਵਰ੍ਹਿਆਂ ਚ ਖੁੱਡੇ ਲਾ ਦਿੱਤੀਆਂ। ...ਇਕ ਸਵਾਲ ਏਸ ਪਰਿਸਥਿਤੀ ਚ ਬਹੁਤ ਅਹਿਮ ਹੋ ਗਿਆ ਏ। ਮੈਂ ਬਹੁਤ ਪਹਿਲਾਂ ਵੀ ਕ੍ਰਾਂਤੀਕਾਰੀ ਸੋਚ ਦੀਆਂ ਜੜ੍ਹਾਂ ਧਾਰਮਕ ਵਿਚਾਰਾਂ, ਸੰਸਕਾਰਾਂ ਤੇ ਇਤਿਹਾਸ ਚੋਂ ਲਭਣ ਦਾ ਵਿਰੋਧੀ ਸੀ। ਏਸੇ ਲਈ ਮੈਂ ਗੁਰੂ ਗੋਬਿੰਦ ਸਿੰਘ ਨੂੰ ਸਾਹਿਤ ਚ ਨਾਇਕ ਬਣਾਉਣ ਦਾ ਵਿਰੋਧੀ ਸੀ।

ਪ੍ਰੇਮ ਪ੍ਰਕਾਸ਼ ਨੇ ਸਾਹਿਤ ਦੀ ਸ਼ਕਤੀ ਨੂੰ ਭੁਲੇਖਾ ਆਖਿਆ ਹੈ। ਜਦ ਕੁਝ ਲੋਕ ਇਨਸਾਨੀਅਤ ਦਾ ਘਾਣ ਕਰ ਰਹੇ ਹੋਣ, ਤਾਂ ਇਸ ਹਾਲਤ ਵਿਚ ਸਾਹਿਤ ਜਾਂ ਦਲੀਲ ਦੀ ਸ਼ਕਤੀ 'ਤੇ ਸ਼ਕ ਹੋਣਾ ਠੀਕ ਹੀ ਹੈ। ਇਹੋ ਜਿਹੀ ਸ਼ਕਤੀਹੀਣਤਾ ਦੂਜੀ ਵੱਡੀ ਜੰਗ ਦੌਰਾਨ ਨਾਤਸੀਵਾਦ ਦੇ ਜ਼ੁਲਮਾਂ ਅੱਗੇ ਕਈ ਲੇਖਕਾਂ ਨੇ ਮਹਿਸੂਸ ਕੀਤੀ ਸੀ। ਇਸ ਸਦੀ ਦੇ ਵੱਡੇ ਅੰਗਰੇਜ਼ ਕਵੀ ਡਬਲਯੂ. ਐੱਚ. ਔਡਨ ਨੂੰ ਵੀ ਆਖਣਾ ਪਿਆ ਸੀ ਕਿ ਉਹਦੀ ਕੋਈ ਕਵਿਤਾ ਕਿਸੇ ਯਹੂਦੀ ਜਾਂ ਕਮਿਉਨਿਸਟ ਦੀ ਜ਼ਿੰਦਗੀ ਨਹੀਂ ਸੀ ਬਚਾ ਸਕੀ। ਸਪੇਨ ਦੀ ਜੰਗ ਵਿਚ ਜਾਨ ਕੁਰਬਾਨ ਵਾਲ਼ੇ ਕਵੀ ਜੌਨ੍ਹ