ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/56

ਇਸ ਸੁਫ਼ਨੇ ਦੀ ਰਾਤ ਨਹੀਂ ਮੁੱਕਦੀ
ਦਿਨ ਕੰਧਾਂ ਆ ਚੜ੍ਹਿਆ

ਇਥੇ ਰਾਤ ਪਹਿਲੀ ਵਾਰ ਸੱਚਾਈ ਦੇ ਰੂਪ ਚ ਪੇਸ਼ ਹੋਈ ਹੈ ਤੇ ਦਿਨ ਕੂੜ ਦੇ ਰੂਪ ਵਿਚ ਕਵਿਤਾ ਦੀਆਂ ਆਖ਼ਰੀ ਦੋ ਸਤਰਾਂ ਵਜੂਦੀਅਤ (ਅਸਸਿਤਵਾਦ) ਜਾਪਦੀਆਂ ਹਨ। ਇਹ ਫ਼ਲਸਫ਼ਾ ਇਤਿਹਾਸ ਨੂੰ ਰੱਦ ਕਰਦਾ ਹੈ; ਤਬਕਾਤੀ ਜੱਦੋਜਹਿਦ ਤੋਂ ਇਨਕਾਰੀ ਹੈ ਤੇ ਨਿਜਵਾਦ ਦਾ ਸਿਰਾ ਹੈ। ਪਰ ਇਸ ਕਵਿਤਾ ਦਾ ਮਰਨਾ ਅਨੰਤ ਸੰਤਾਪ ਹੈ। ਇਸੇ ਵਿੱਚੋਂ ਹਯਾਤੀ ਦੀ ਜੱਦੋਜਹਿਦ ਨਿਕਲ਼ਦੀ ਹੈ। ਗਯਾਨਾ ਦੇਸ ਦੇ ਕਵੀ ਮਾਰਟਿਨ ਕਾਰਟਰ ਨੇ ਵੀ ਲਿਖਿਆ ਹੈ:

ਕਵਿਤਾਵਾਂ
ਜਾਂ ਮਰ ਰਹੇ ਲੋਕਾਂ ਲਈ ਲਿਖੀਆਂ ਜਾਂਦੀਆਂ ਹਨ
ਜਾਂ ਅਣਜੰਮਿਆਂ ਲਈ
ਅਸੀਂ ਜੋ ਸੁੱਚੀਆਂ ਕਵਿਤਾਵਾਂ ਚਾਹੁੰਦੇ ਹਾਂ
ਅਸਾਂ ਨੂੰ ਮੁੜ ਜੰਮਣਾ ਪਏਗਾ
ਤੇ ਮੁੜ ਜੰਮਣ ਲਈ ਮਰਨਾ ਵੀ ਜ਼ਰੂਰੀ ਹੈ

ਮਜ਼ਹਰ ਦੀ ਇਹ ਕਵਿਤਾ ਸੁਣ ਕੇ ਲਗਦਾ ਹੈ, ਇਹ ਤਾਂ ਮੇਰਾ ਸੁਫ਼ਨਾ ਹੈ। ਸਾਡੇ ਵਾਂਙ ਸਾਡੇ ਸੁਫ਼ਨੇ ਵੀ ਹਾਣੀ ਹਨ। ਮੂੰਹੋਂ ਦੁਆ ਨਿਕਲ਼ਦੀ - ਸ਼ਾਲਾ, ਸਾਡੇ ਸੁਫ਼ਨੇ ਕਦੇ ਨਾ ਮੁੱਕਣ...

ਸੁਫ਼ਨਾ
ਇਹ ਸੁਫ਼ਨਾ ਮੈਂ ਅੱਜ ਕੋਈ ਪਹਿਲੀ ਵਾਰ ਨਹੀਂ ਤੱਕਿਆ
ਮੈਂ ਇਹ ਸੁਫ਼ਨਾ ਨਿੱਕਾ ਹੁੰਦਾ ਤੱਕਦਾ ਆ ਰਿਹਾ ਹਾਂ।
ਇਹ ਸੁਫ਼ਨਾ ਮੇਰੇ ਨਾਲ਼ ਸਕੂਲੇ ਪੜ੍ਹਿਆ