ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/54

ਵੀ ਕੋਈ ਫ਼ਰਕ ਨਹੀਂ ਪੈਂਦਾ।

ਕਵਿਤਾ ਦੇ ਸੁਫ਼ਨੇ, ਇਨਸਾਨੀਅਤ ਦੇ ਸਾਂਝੇ ਸੁਫ਼ਨੇ ਅਤੇ ਨੀਂਦ ਵਾਲ਼ੇ ਸੁਫ਼ਨੇ ਵਿਚਾਲ਼ੇ ਓਹੀ ਫ਼ਰਕ ਹੁੰਦਾ ਹੈ, ਜਿਹੋ ਜਿਹਾ ਕਲਮ ਤੇ ਲਿਖੇ ਗੀਤ ਦਾ ਹੁੰਦਾ ਹੈ। ਸਾਇੰਸਦਾਨ ਤਾਂ ਇਹੀ ਦੱਸਦੇ ਹਨ ਕਿ ਹਰ ਬੰਦਾ ਸੁੱਤਿਆਂ ਦੋ ਘੰਟੇ ਸੁਫ਼ਨੇ ਲੈਂਦਾ ਹੈ। ਜਦ ਗੂੜ੍ਹੀ ਨੀਂਦੇ ਸੁਫ਼ਨਾ ਆਉਂਦਾ ਹੈ, ਤਾਂ ਸਾਰਾ ਸਰੀਰ ਪੂਰੀ ਤਰ੍ਹਾਂ ਸੁੰਨ ਹੋਇਆ ਹੁੰਦਾ ਹੈ। ਮਾਝੇ ਦੀ ਸੁਆਣੀ ਗਾਉਂਦੀ ਹੈ ਅੱਧੀ ਰਾਤੀਂ ਸੁਫ਼ਨਾ ਵਾਚਿਆ...। ਫ਼ਰਾਇਡ, ਯੁੰਗ ਤੇ ਫ਼ਰੰਮ ਵਰਗੇ ਦਿਲਾਂ ਦੇ ਵੈਦ ਸੁਫ਼ਨਿਆਂ ਦਾ ਆਪੋ-ਅਪਣਾ ਮਤਲਬ ਕਢਦੇ ਹਨ। ਨੀਂਦ ਦਾ ਸੁਫ਼ਨਾ ਬੰਦੇ ਦੇ ਵੱਸ ਨਹੀਂ ਹੁੰਦਾ, ਪਰ ਜਾਗਦਾ ਸੁਫ਼ਨਾ ਹੁੰਦਾ ਹੈ।

ਮੈਂ ਮਜ਼ਹਰ ਦੀ ਕਵਿਤਾ ਦੇ ਜਾਗਦੇ ਸੁਫ਼ਨੇ ਦੀ ਗੱਲ ਕਰਦਾ ਹਾਂ। ਇਹਦੀ ਕਿਸੇ ਹੋਰ ਕਵਿਤਾ ਦਾ ਮਿਸਰਾ ਹੈ ਮੈਂ ਉਸ ਨੀਂਦਰ ਸੌਣਾ, ਜਿਸ ਵਿਚ ਬੰਦਾ ਅਪਣੀ ਜਾਗ ਦਾ ਸੁਫ਼ਨਾ ਤੱਕਦਾ ਹੈ। ਮਜ਼ਹਰ ਦੀ ਨਵੀਂ ਕਵਿਤਾ ਇਸੇ ਜਾਗਦੇ ਸੁਫ਼ਨੇ ਦੀ ਹੈ।

ਇਸ ਕਵਿਤਾ ਦੀ ਵਡਿਆਈ ਇਹੀ ਹੈ ਕਿ ਇਹਨੇ ਅਪਣੇ ਸੁਫ਼ਨੇ ਦੀ ਵਿਆਖਿਆ ਨਹੀਂ ਕੀਤੀ। ਜੇ ਇਹ ਇਸ ਪਾਸੇ ਪੈ ਨਹੀਂ ਸੀ ਬਣਨੀ।

ਅੰਗਰੇਜ਼ ਕਵੀ ਜੌਨ੍ਹ ਬਰਜਰ ਲਿਖਦਾ ਹੈ ਕਿ ਕਵਿਤਾ ਅਸਲੀਅਤ ਨੂੰ ਮਿਸਟੀਫ਼ਾਈ ਕਰਦੀ ਹੈ। ਬਿੰਬ ਤੇ ਪ੍ਰਤੀਕ ਕਵਿਤਾ ਦਾ ਤਾਣਾਪੇਟਾ ਹੁੰਦੇ ਹਨ। ਪਰ ਸਮਾਜੀ ਤਬਦੀਲੀ ਤੇ ਤਰੱਕੀ ਚਾਹੁਣ ਵਾਲ਼ੇ ਅਤੇ ਨਾ ਚਾਹੁਣ ਵਾਲ਼ੇ ਦੀ ਕਵਿਤਾ ਵਿਚ ਫ਼ਰਕ ਹੁੰਦਾ ਹੈ । ਮੋਹਨ ਸਿੰਘ ਤੇ ਜਸਵੰਤ ਸਿੰਘ ਨੇਕੀ ਦੀ ਮਿਸਟੀਫ਼ੀਕੇਸ਼ਨ ਇੱਕੋ ਜਿਹੀ ਨਹੀਂ। ਸਮਾਜੀ ਤਰੱਕੀ ਚਾਹੁਣ ਵਾਲ਼ਾ ਕਲਾਕਾਰ ਸਰਜਨ ਵਾਂਙ ਗਿਆਨ ਇੰਦਰੀਆਂ ਸੁੰਨ ਕਰਕੇ ਅਹੁਰ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦਾ ਇਲਾਜ ਕਰਨ ਦੀ ਵੀ ਮਸਤੀ ਵਾਲ਼ੇ ਕਵੀ ਨੂੰ ਸਮਾਜ ਦੀ ਚਿੰਤਾ ਨਹੀਂ ਹੁੰਦੀ।