ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/53

Poesy alone can tell her dreams - Keats

ਕਵਿਤਾ ਦਿਲ ਦੇ ਨੇੜੇ ਹੁੰਦੀ ਹੈ। ਬਹੁਤ ਘਟ ਕਵਿਤਾਵਾਂ ਬੰਦੇ ਨੂੰ ਸੋਚਣ ਲਾਉਂਦੀਆਂ ਹਨ। ਚਿੰਤਨ ਦਾ ਉਸਦਾਦ ਕਵੀ ਬਰੈਸ਼ਟ ਸੀ। ਇਹਨੇ ਆਖਿਆ ਸੀ ਅਹਿਸਾਸ ਨਾਲ਼ ਸੋਚੋ।

ਚੰਗੀ ਕਵਿਤਾ ਜਾਂ ਕੋਈ ਗੀਤ ਸੁਣ ਕੇ ਮਨ ਝੂਮ ਉਠਦਾ ਹੈ ਤੇ ਮੂੰਹੋਂ ਆਪਮੁਹਾਰੀ ਵਾਹ-ਵਾਹ ਨਿਕਲ਼ਦੀ ਹੈ। ਪਰ ਇਸ ਵਾਹ-ਵਾਹ ਦਾ ਕਾਰਣ ਲਭਣਾ ਸੌਖਾ ਨਹੀਂ ਹੁੰਦਾ। ਦਲੀਲ ਨਾਲ਼ ਵਡਿਆਈ ਕਰਨੀ ਵੀ ਸੌਖੀ ਨਹੀਂ ਹੁੰਦੀ।

ਮਜ਼ਹਰ ਤਿਰਮਜ਼ੀ ਮੇਰਾ ਸੱਜਣ ਹੈ। ਇਹ ਜਦ ਵੀ ਕੋਈ ਕਵਿਤਾ ਲਿਖੇ, ਤਾਂ ਪਹਿਲਾਂ ਮੈਨੂੰ ਸੁਣਾਉਂਦਾ ਹੈ। ਇਹਨੇ ਮੈਨੂੰ ਕਵਿਤਾ ਸੁਫ਼ਨਾ ਸੁਣਾਉਣੀ ਸ਼ੁਰੂ ਕੀਤੀ। ਜਦ ਇਹਨੇ ਦੂਜੀ ਸਤਰ ਪੜ੍ਹੀ, ਤਾਂ ਮੇਰੀ ਸਾਰੀ ਬਿਰਤੀ ਇਸ ਕਵਿਤਾ ਨਾਲ਼ ਜੁੜ ਗਈ। ਨਾਲ਼ ਹੀ ਮੈਨੂੰ ਇਹ ਡਰ-ਜਿਹਾ ਲਗਣ ਪਿਆ ਕਿ ਕਿਤੇ ਸਾਡੇ ਅਗਾਹਾਂਵਧੂਆਂ ਵਾਂਙ ਇਹ ਸੁਫ਼ਨਾ ਦੱਸਣ ਨਾ ਲਗ ਜਾਏ। ਜਦ ਇਹ ਕਵਿਤਾ ਸੁਣਾ ਹਟਿਆ, ਤਾਂ ਮੇਰਾ ਡਰ ਝੂਠਾ ਨਿਕਲ਼ਿਆ। ਮੈਂ ਸੁੱਖ ਦਾ ਸਾਹ ਲਿਆ ਤੇ ਚਾਅ ਚੜ੍ਹਿਆ ਕਿ ਸਾਡੀ ਪੰਜਾਬੀ ਸ਼ਾਇਰੀ ਵਿਚ ਇਕ ਹੋਰ ਚੰਗੀ ਕਵਿਤਾ ਦਾ ਵਾਧਾ ਹੋਇਆ ਹੈ। ਮੈਂ ਇਹਨੂੰ ਆਖ ਕੇ ਇਹ ਕਵਿਤਾ ਦੋ-ਤਿੰਨ ਵਾਰ ਸੁਣੀ ਤੇ ਮਗਰੋਂ ਕਈ ਤਿਨ ਵਾਰ ਸੂਹਾ ਤੋਂ ਸਰੀਰ ਵਾਰ ਪੜ੍ਹੀ ਹੈ।

ਦੁਨੀਆ ਦੀ ਹਰ ਬੋਲੀ ਨੇ ਕਵਿਤਾ ਵਿਚ ਸੁਫ਼ਨਾ ਲਿਆ ਹੈ। ਮਸ਼ਹੂਰ ਅੰਗਰੇਜ਼ੀ ਕਵਿਤਾ ਕੁਬਲਾ ਖ਼ਾਨ ਪਹਿਲਾਂ ਸੁਫ਼ਨੇ ਚ ਲਿਖੀ ਗਈ ਸੀ। ਮੈਂ ਆਪ ਕਈ ਵਾਰ ਸੁਫ਼ਨੇ ਚ ਕਵਿਤਾ ਲਿਖੀ ਜਾਂ ਸੋਚੀ ਹੈ, ਪਰ ਜਾਗਣ-ਸਾਰ ਭੁੱਲ ਜਾਂਦੀ ਹੈ। ਅੱਤਯਥਾਰਥਵਾਦੀ ਕਵਿਤਾ ਤੇ ਚਿਤ੍ਰਕਲਾ ਦਾ ਸਾਰਾ ਦਾਰੋਮਦਾਰ ਨੀਂਦ ਵਾਲ਼ੇ ਸੁਫ਼ਨੇ ਹੀ ਹੁੰਦੇ ਹਨ; ਭਾਵੇਂ ਕਵਿਤਾ ਤੇ ਚਿਤ੍ਰਕਲਾ ਉੱਤੇ ‘ਅੱਤਯਥਾਰਥਵਾਦ’ ਦਾ ਠੱਪਾ ਨਾ ਵੀ ਲਾਈਏ, ਤਾਂ