ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/50

ਇਸ ਕਵਿਤਾ ਬਾਰੇ ਦੱਸਾਂਗਾ। ਉਹ ਖ਼ੁਸ਼ ਹੋਏਗੀ, ਪਰ ਨੇਰ੍ਹੀ ਨੂੰ ਚੇਤੇ ਕਰਕੇ ਕੀ ਪਤਾ ਉਹ ਕੀ ਸੋਚੇ?

ਕੁੜੀ ਤੇ ਨੇਰ੍ਹੀ
ਇਹ ਕੁੜੀ ਨੇਰ੍ਹੀ ਤੋਂ ਬਹੁਤ ਡਰਦੀ ਹੈ
ਕਹਿੰਦੀ ਹੈ -
ਨੇਰ੍ਹੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮਲਤਾਸ ਦੇ ਸੁਹਣੇ ਸੁਹਣੇ ਫੁੱਲ ਝੜ ਜਾਣਗੇ
ਰੁੱਖਾਂ ਦੇ ਟਾਹਣ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ

ਇਹ ਕੁੜੀ ਨਹੀਂ ਜਾਣਦੀ -
ਨੇਰ੍ਹੀ ਆਏਗੀ
ਨਾਲ਼ ਬਰਖਾ ਲਿਆਏਗੀ
ਸਾਰੇ ਠੰਢ ਵਰਤ ਜਾਏਗੀ
ਅਮਲਤਾਸ ਦੀਆਂ ਨਾੜਾਂ ਚ
ਸਾਵਾ ਤਾਜ਼ਾ ਖ਼ੂਨ ਦੌੜੇਗਾ

ਅਗਲੀ ਰੁੱਤੇ
ਫੁੱਲ ਹੋਰ ਸੁਹਣੇ ਹੋਣਗੇ
ਹੋਰ ਗੂੜ੍ਹੇ ਪੀਲੇ
ਇਹ ਕੁੜੀ ਨਹੀਂ ਜਾਣਦੀ