ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/43

ਮੌਤ ਦਾ ਰੁਮਾਂਸ ਕੋਈ ਮਾਅਨੇ ਨਹੀਂ ਰਖਦਾ ਹੋਣਾ। ਉਹਦੀ ਤਾਂ ਦੁਨੀਆ ਲੁੱਟੀ ਗਈ ਸੀ। ਇਹ ਤਸਵੀਰ ਮਾਂ ਨੂੰ ਸਲ੍ਹਦੀ ਰਹਿੰਦੀ ਹੋਣੀ ਹੈ।

ਭਗਤ ਸਿੰਘ ਦੀ ਇਹ ਤਸਵੀਰ ਪੰਜਾਬ ਦੀ ਕੌਮੀ ਤਸਵੀਰ ਹੈ। ਇਹ ਜੋ ਸਾਡੀਆਂ ਨਜ਼ਰਾਂ ਵਿਚ ਹੈ, ਉਹ ਗ਼ੈਰ-ਪੰਜਾਬੀਆਂ ਦੀਆਂ ਨਜ਼ਰਾਂ ਚ ਨਹੀਂ ਹੋ ਸਕਦਾ। ਸੋਵੀਅਤ ਰੂਸ ਦੇ ਕਿਸੇ ਸਮੁੰਦਰੀ ਜਹਾਜ਼ ਦਾ ਨਾਂ ਭਗਤ ਸਿੰਘ ਸੀ। ਪਰ ਕੀ ਉਸ ਜਹਾਜ਼ ਦਾ ਕਪਤਾਨ ਤੇ ਜਹਾਜ਼ੀ ਭਗਤ ਸਿੰਘ ਨੂੰ ਸਾਡੇ ਵਾਂਙ ਹੀ ਪਿਆਰ ਕਰਦੇ ਹੋਣਗੇ?