ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/28

ਮੁਰਦਾ ਨਹੀਂ, ਸਗੋਂ ਜ਼ਿੰਦਾ ਹਨ, ਲੇਕਿਨ ਤੁਸੀਂ ਨਹੀਂ ਜਾਣਦੇ (ਸੂਰਾ-ਏ-ਬਕਰਾ 2-ਆਇਤ 154)। ਉਹ ਖ਼ੁਦਾ ਦੇ ਨਜ਼ਦੀਕ ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਰਿਜ਼ਕ ਮਿਲ ਰਿਹਾ ਹੈ| ਜੋ ਕੁਝ ਖ਼ੁਦਾ ਨੇ ਉਨ੍ਹਾਂ ਨੂੰ ਅਪਣੇ ਫ਼ਜ਼ਲੋਂ ਬਖ਼ਸ਼ ਰਖਿਆ ਹੈ, ਉਹ ਓਸੇ ਵਿਚ ਖ਼ੁਸ਼ ਹਨ। ਜੋ ਲੋਕ ਉਨ੍ਹਾਂ ਦੇ ਪਿੱਛੇ ਰਹਿ ਗਏ ਅਤੇ ਸ਼ਹੀਦ ਹੋ ਕੇ ਉਨ੍ਹਾਂ ਵਿਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਦੀ ਨਿਸਬਤ ਖ਼ੁਸ਼ੀਆਂ ਮਨਾ ਰਹੇ ਹਨ ਕਿ ਕਿਆਮਤ ਦੇ ਦਿਨ ਉਨ੍ਹਾਂ ਨੂੰ ਵੀ ਨਾ ਕੋਈ ਖ਼ੌਫ਼ ਹੋਏਗਾ ਤੇ ਨਾ ਹੀ ਗ਼ਮਨਾਕ ਹੋਣਗੇ। ਜੇ ਤੁਸੀਂ ਖ਼ੁਦਾ ਦੇ ਰਸਤੇ ਵਿਚ ਮਾਰੇ ਜਾਓ ਜਾਂ ਮਰ ਜਾਓ, ਤਾਂ ਤੁਸੀਂ ਖ਼ੁਦਾ ਦੇ ਹਜ਼ੂਰ ਜ਼ਰੂਰ ਇਕੱਠੇ ਕੀਤੇ ਜਾਓਗੇ (ਸੂਰਾ-ਏ-ਆਲੇ ਇਮਰਾਨ 3-ਆਇਤਾਂ 157-158)। ਜੱਨਤ ਵਿਚ ਮੌਤ ਨਹੀਂ। ਓਥੇ ਕੋਈ ਇੱਛਾ ਨਹੀਂ। ਇਸ ਲਈ ਔਰਤ ਮਰਦ ਦਾ ਸਰੀਰਕ ਮੇਲ਼ ਨਹੀਂ ਹੁੰਦਾ। ਭੁੱਖ ਤੇਹ ਨਹੀਂ ਲਗਦੀ। ਸ਼ਰਾਬ ਮਿਲ਼ਦੀ ਹੈ, ਪਰ ਨਸ਼ਿਓਂ ਬਗ਼ੈਰ।

ਗੁਰਬਾਣੀ ਵਿਚ ਸ਼ਹੀਦ ਦਾ ਜ਼ਿਕਰ ਇਕ-ਅੱਧ ਵਾਰ ਹੀ ਹੋਇਆ ਮਿਲ਼ਦਾ ਹੈ। ਨਾਨਕ ਜੀ ਲਿਖਦੇ ਹਨ: ਪੀਰ ਪੈਗੰਮਰ ਸਾਲਕ ਸਾਦਕ ਸੁਹਦੇ ਆਉਰ ਸਹੀਦ (ਸਿਰੀ ਅਸਟਪਦੀ, ਪੰਨਾ ੫੩)। ਭਾਈ ਗੁਰਦਾਸ ਨੇ ਲਿਖਿਆ ਸੀ: ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ। ਸਬਰ ਸਿਦਕ ਸਹੀਦ ਭਰਮ ਭਉ ਖੋਵਣਾ|| ਅਥਵਾ ਮੁਰੀਦ ਅਮਲੀ ਜੀਵਨ ਨਾਲ਼ ਹੀ ਬਣਦਾ ਹੈ, ਗੱਲਾਂ ਨਾਲ਼ ਨਹੀਂ। ਉਹ ਸਭ ਤਰ੍ਹਾਂ ਦੇ ਭਰਮ ਭਉ ਦੂਰ ਕਰ ਦਿੰਦਾ ਹੈ ਅਤੇ ਸਬਰ ਸਿਦਕ ਨਾਲ਼ ਆਪਾ ਵਾਰ ਦਿੰਦਾ ਹੈ| ਸੰਤ ਹਰਚੰਦ ਸਿੰਘ ਲੌਂਗੋਵਾਲ਼ ਨੇ ਇਹ ਨਿਆਰੀ ਗੱਲ ਦੱਸੀ ਸੀ ਕਿ ਸ਼ ਸ਼ਹੀਦ ਉਹ ਹੁੰਦਾ ਹੈ, ਜੋ ਲੋਹੇ ਦੇ ਹਥਿਆਰ ਨਾਲ਼ ਮਰੇ।

ਸ਼ਹੀਦ ਦੀ ਲੰਮੀ ਵਿਆਖਿਆ ਸੌ ਸਾਖੀ ਵਿਚ ਵੀ ਦਰਜ ਹੈ| ਕੋਈ ਵਿਦਵਾਨ ਸੌ ਸਾਖੀ ਨੂੰ ਸਿੱਕੇਬੰਦ ਲਿਖਤ ਨਹੀਂ ਮੰਨਦਾ, ਪਰ ਆਮ ਸ਼ਰਧਾਵਾਨ ਮੰਨਦਾ ਹੈ। ਇਸ ਵਿਚ ਦਰਜ ਹੈ ਕਿ ਦਸਵੇਂ ਗੁਰੂ ਨੇ ਸਿੱਖਾਂ ਨੂੰ ਦੱਸਿਆ ਕਿ ਸ਼ਹੀਦ ਕੁਬੇਰ ਤੇ ਭਵਰਲੋਕ ਵਿਚ ਰਹਿੰਦੇ ਹਨ ਅਤੇ